Site icon TheUnmute.com

ਮਰਹੂਮ ਸੰਤੋਖ ਚੌਧਰੀ ਦੀ ਘਰਵਾਲੀ ਕਰਮਜੀਤ ਕੌਰ ਤੇ ਤਜਿੰਦਰ ਬਿੱਟੂ ਭਾਜਪਾ ‘ਚ ਹੋਏ ਸ਼ਾਮਲ

Karamjit Kaur

ਚੰਡੀਗੜ੍ਹ 20 ਅਪ੍ਰੈਲ 2024: ਪੰਜਾਬ ‘ਚ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੂੰ ਵਦੇ ਝਟਕੇ ਮਿਲ ਰਹੇ ਹਨ। ਕਾਂਗਰਸ ‘ਚ ਆਗੂਆਂ ਦਾ ਵੱਖ-ਵੱਖ ਪਾਰਟੀਆਂ ‘ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਮਰਹੂਮ ਸੰਤੋਖ ਚੌਧਰੀ ਦੀ ਘਰਵਾਲੀ ਕਰਮਜੀਤ ਕੌਰ (Karamjit Kaur) ਅੱਜ ਭਾਰਤੀ ਜਨਤਾ ਪਾਰਟੀ (BJP) ਵਿਚ ਸ਼ਾਮਲ ਹੋ ਗਈ।

ਇੰਨਾ ਹੀ ਨਹੀਂ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਹੇ ਸੀਨੀਅਰ ਕਾਂਗਰਸੀ ਆਗੂ ਤਜਿੰਦਰ ਸਿੰਘ ਬਿੱਟੂ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੋਵੇਂ ਆਗੂ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ‘ਚ ਭਾਜਪਾ (BJP) ‘ਚ ਸ਼ਾਮਲ ਹੋਏ।

Exit mobile version