ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਲਵਲ (Palwal) ਖੇਤਰ ਵਿਚ ਅਸਾਵਟਾ ਰੇਲਵੇ ਕ੍ਰਾਸਿੰਗ ‘ਤੇ ਰੇਲਵੇ ਉਪਰੀ ਪੁੱਲ ਦੇ ਵਿਕਲਪ ਲਈ ਜ਼ਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਪਯੁਕਤ ਜਮੀਨ ਮਿਲਦੇ ਹੀ ਰੇਲਵੇ ਉੱਪਰੀ ਪੁੱਲ ਜਾਂ ਹੋਰ ਵਿਕਲਪ ਬਣਾ ਦਿੱਤਾ ਜਾਵੇਗਾ।
ਦੁਸ਼ਯਸੰਤ ਚੌਟਾਲਾ ਅੱਜ ਇੱਥੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਮੰਨਿਆ ਕਿ ਪਲਵਲ ਖੇਤਰ ਦੇ ਕਈ ਪਿੰਡਾਂ ਦੀ ਆਬਾਦੀ ਨੂੰ ਅਸਾਵਟਾ ਰੇਲਵੇ ਕ੍ਰਾਸਿੰਗ ਤੋਂ ਲੰਘਣਾ ਪੈਂਦਾ ਹੈ ਅਤੇ ਰੇਲ ਆਵਾਜਾਈ ਵੱਧ ਹੋਣ ਦੇ ਕਾਰਨ ਉੱਥੇ ਜਿਆਦਾਤਰ ਸਮੇਂ ਜਾਮ੍ਹ ਲੱਗਿਆ ਰਹਿੰਦਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਾਫੀ ਯਤਨਾਂ ਦੇ ਬਾਵਜੂਦ, ਸੀਮਤ ਰਾਇਟ ਆਫ ਵੇ (ਆਰਓਡਬਲਿਯੂ) ਦੇ ਕਾਰਨ ਰੇਲਵੇ ਉਪਰੀ ਪੁੱਲ ਦਾ ਨਿਰਮਾਣ ਸੰਭਵ ਨਹੀਂ ਪਾਇਆ ਗਿਆ ਹੈ। ਸੜਕ ਦੇ ਦੋਵਾਂ ਪਾਸੇ ਆਬਾਦੀ ਹੋਣ ਦੇ ਕਾਰਨ ਭੂਮੀ ਰਾਖਵਾਂ ਵੀ ਸੰਭਵ ਨਹੀਂ ਹੈ। ਉਪਯੁਕਤ ਵਿਕਲਪ ਸੁਝਾਉਣ ਲਈ ਬੁਨਿਆਦੀ ਢਾਂਚਾ ਸਲਾਹਕਾਰ ਦੀ ਨਿਯੁਕਤੀ ਵਿਭਾਗ ਵੱਲੋਂ ਵਿਚਾਰਧੀਨ ਹੈ। ਰੇਲਵੇ ਉੱਪਰੀ ਪੁੱਲ ਦੇ ਵਿਕਲਪ ਦੇ ਲਈ ਜਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਪਯੁਕਤ ਜਮੀਨ ਮਿਲਦੇ ਹੀ ਰੇਲਵੇ ਉੱਪਰੀ ਪੁੱਲ ਜਾਂ ਹੋਰ ਵਿਕਲਪ ਬਣਾ ਦਿੱਤਾ ਜਾਵੇਗਾ।