ਚੰਡੀਗੜ੍ਹ 15 ਫਰਵਰੀ 2022: ਲਾਲੂ ਯਾਦਵ ਨੂੰ ਨੂੰ ਰਾਂਚੀ ਦੀ ਸੀਬੀਆਈ ਅਦਾਲਤ ਨੇ ਨੇ ਵੱਡਾ ਝੱਟਕਾ ਦਿੱਤਾ ਹੈ | ਬਿਹਾਰ ਦੇ ਮਸ਼ਹੂਰ 950 ਕਰੋੜ ਦੇ ਚਾਰਾ ਘੁਟਾਲੇ ਨਾਲ ਜੁੜੇ ਪੰਜਵੇਂ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਯਾਦਵ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸਦਾ ਦੌਰਾਨ ਰਾਂਚੀ ਦੀ ਸੀਬੀਆਈ ਅਦਾਲਤ ਨੇ ਉਸ ਨੂੰ ਡੋਰਾਂਡਾ ਖ਼ਜ਼ਾਨੇ ਤੋਂ 139.35 ਕਰੋੜ ਦੇ ਗਬਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ।
ਜਿਕਰਯੋਗ ਹੈ ਕਿ ਇਸ ਮਾਮਲੇ ‘ਚ ਕੁੱਲ 170 ਮੁਲਜ਼ਮ ਸਨ ,ਪਰ ਮੁਕੱਦਮੇ ਦੌਰਾਨ 55 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ। ਇਸਕਦੇ ਨਾਲ ਹੀ ਜਾਂਚ ਏਜੰਸੀ ਨੇ ਲਾਲੂ ਯਾਦਵ ਸਮੇਤ ਸਾਰੇ ਦੋਸ਼ੀਆਂ ਖਿਲਾਫ 2001 ‘ਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ 2005 ‘ਚ ਦੋਸ਼ ਆਇਦ ਕੀਤੇ ਗਏ ਸਨ।