July 7, 2024 7:14 pm
Lakshya Sen

Badminton: ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਕਾਂਸੀ ਦੇ ਤਗ਼ਮੇ ਤੋਂ ਸੰਤੁਸ਼ਟ ਨਹੀਂ ਲਕਸ਼ੈ ਸੇਨ

ਚੰਡੀਗੜ੍ਹ 21 ਦਸੰਬਰ 2021: ਨੌਜਵਾਨ ਬੈਡਮਿੰਟਨ (Badminton) ਖਿਡਾਰੀ ਲਕਸ਼ੈ ਸੇਨ (Lakshya Sen) ਆਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ (World Championship) ਵਿੱਚ ਕਾਂਸੀ ਦੇ ਤਗ਼ਮੇ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸ ਨੇ ਅਗਲੀ ਵਾਰ ਇਸ ਟੂਰਨਾਮੈਂਟ ਵਿੱਚ ਸੋਨ ਤਗ਼ਮਾ ਜਿੱਤਣ ਦਾ ਵਾਅਦਾ ਕਰਦਿਆਂ ਆਲ ਇੰਗਲੈਂਡ ਚੈਂਪੀਅਨਸ਼ਿਪ (All England Championship) ਅਤੇ 2022 ਰਾਸ਼ਟਰਮੰਡਲ ਖੇਡਾਂ (2022 Commonwealth Games) ਵਿੱਚ ਬਿਹਤਰ ਪ੍ਰਦਰਸ਼ਨ ਕਰਨ ਦਾ ਵਾਅਦਾ ਕੀਤਾ ਹੈ। ਅਲਮੋੜਾ ਦੇ 20 ਸਾਲਾ ਖਿਡਾਰੀ ਸ਼ਨੀਵਾਰ ਨੂੰ ਸੈਮੀਫਾਈਨਲ ‘ਚ ਹਮਵਤਨ ਅਨੁਭਵੀ ਕਿਦਾਂਬੀ ਸ਼੍ਰੀਕਾਂਤ (Kidambi Srikkanth) ਤੋਂ 17-21, 21-14, 21-17 ਨਾਲ ਹਾਰ ਗਏ।