July 7, 2024 12:25 pm
ਲਖੀਮਪੁਰ ਖੀਰੀ ਹਾਦਸਾ

ਲਖੀਮਪੁਰ ਖੀਰੀ ਹਾਦਸਾ : ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ PM ਮੋਦੀ ‘ਤੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ, 5 ਅਕਤੂਬਰ 2021 : ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ਬੇਹੱਦ ਦੁੱਖਦਾਈ ਅਤੇ ਰੂਹ ਕੰਬਾਊ ਹੈ |ਜਿਸ ਘਟਨਾ ਤੋਂ ਬਾਅਦ ਲੋਕਾਂ ‘ਚ ਲਗਾਤਾਰ ਰੋਸ ਅਤੇ ਗੁੱਸਾ ਵੇਖਿਆ ਜਾ ਰਿਹਾ ਹੈ | ਇਸੇ ਨੂੰ ਲੈ ਕੇ ਕਾਂਗਰਸ ਦੇ ਨੇਤਾ ਰਣਦੀਪ ਸੁਰਜੇਵਾਲਾ ਨੇ ਕਈ ਟਵੀਟ ਕੀਤੇ, ਅੱਜ ਕੀਤੇ ਟਵੀਟ ਵਿੱਚ ਉਹਨਾਂ ਕਿਹਾ ਕਿ,

ਸ੍ਰੀ ਮੋਦੀ,

ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ?

ਉਨ੍ਹਾਂ ਦੇ ਸਰਪ੍ਰਸਤ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਅਜੇ ਵੀ ਅਹੁਦਿਆਂ ਤੇ ਕਿਵੇਂ ਹਨ?

ਕਾਤਲਾਂ ਨੂੰ ਗ੍ਰਿਫਤਾਰ ਕਰੋ ਅਤੇ ਦੋਵਾਂ ਸਰਪ੍ਰਸਤਾਂ ਨੂੰ ਬਰਖਾਸਤ ਕਰੋ,

ਨਹੀਂ ਤਾਂ ਸਵੀਕਾਰ ਕਰੋ ਕਿ ਤੁਸੀਂ ਇਸ ਸਭ ਦੇ ਮੁੱਖ ਰਖਵਾਲੇ ਹੋ !