ਕਪਿਲ ਸਿੱਬਲ

ਲਖੀਮਪੁਰ ਹਾਦਸਾ : ਕਪਿਲ ਸਿੱਬਲ ਨੇ PM ਮੋਦੀ ਨੂੰ ਕੀਤਾ ਵੱਡਾ ਸਵਾਲ

ਚੰਡੀਗੜ੍ਹ, 8 ਅਕਤੂਬਰ 2021 : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕਿਸੇ ਵੀ ਤਰਾਂ ਦੀ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ | ਜਿਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦਿਆਂ ਇਕ ਟਵੀਟ ਕੀਤਾ | ਕਪਿਲ ਸਿੱਬਲ ਨੇ ਲਿਖਿਆ, “ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਸਾਨੂੰ ਤੁਹਾਡੇ ਵਲੋਂ ਹਮਦਰਦੀ ਦਾ ਸਿਰਫ ਇਕ ਸ਼ਬਦ ਚਾਹੀਦਾ। ਇਹ ਮੁਸ਼ਕਲ ਨਹੀਂ ਹੋਣਾ ਚਾਹੀਦਾ! ਜੇ ਤੁਸੀਂ ਵਿਰੋਧੀ ਧਿਰ ਵਿਚ ਹੁੰਦੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੁੰਦੀ? ਕਿਰਪਾ ਕਰਕੇ ਸਾਨੂੰ ਦੱਸੋ”।

 

Scroll to Top