Site icon TheUnmute.com

ਲੱਖਾ ਸਿਧਾਣਾ ਨੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਨੂੰ ਦਿੱਤੀ ਚੁਣੌਤੀ

new education policy

ਚੰਡੀਗੜ 04 ਦਸੰਬਰ 2023: ਨੌਜਵਾਨ ਆਗੂ ਅਤੇ ਮਾਂ-ਬੋਲੀ ਪੰਜਾਬੀ ਦੇ ਕਾਰਕੁਨ ਲੱਖਾ ਸਿਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਨਵੀਂ ਸਿੱਖਿਆ ਨੀਤੀ (new education policy) ਨੂੰ ਲਾਗੂ ਕਰਨ ਨਾਲ ਭਾਰਤ ਵਿਚਲੀਆਂ ਵਿਲੱਖਣ ਕੰਮਾਂ, ਸੱਭਿਆਚਾਰਾਂ ਅਤੇ ਬੋਲੀਆਂ ਉੱਤੇ ਪੈਣ ਵਾਲੇ ਮਾੜੇ ਅਸਰਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੀਤੀ ਦੀ ਕਰੜੀ ਨਿੰਦਾ ਕੀਤੀ।

ਲੱਖਾ ਸਿਧਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਨਾਲ ਵੱਖ-ਵੱਖ ਕੌਮਾਂ ਤੇ ਕੌਮੀਅਤਾਂ ਵਾਲੇ ਇਸ ਖਿੱਤੇ ਦੀ ਵੰਨਸੁਵੰਨਤਾ, ਸੱਭਿਆਚਾਰ ਤੇ ਭਾਖਾਈ ਅਮੀਰੀ ਖਤਰੇ ਵਿਚ ਪੈ ਜਾਵੇਗੀ। ਉਹਨਾ ਇਸ ਨੀਤੀ ਨੂੰ ਪੰਜਾਬ ਵਾਸਤੇ ਖਾਸ ਤੌਰ ਉੱਤੇ ਘਾਤਕ ਦੱਸਿਆ ਤੇ ਕਿਹਾ ਕਿ ਇਸ ਨਾਲ ਮਾਂ-ਬੋਲੀ ਪੰਜਾਬੀ ਨੂੰ ਪਹਿਲਾਂ ਤੋਂ ਹੀ ਮਾੜੀਆਂ ਸਰਕਾਰੀ ਨੀਤੀਆਂ ਕਾਰਨ ਪੇਸ਼ ਆ ਰਹੀਆਂ ਚੁਣੌਤੀਆਂ ਹੋ ਵਧ ਜਾਣਗੀਆਂ।

ਲੱਖਾ ਸਿਧਾਣਾ ਨੇ ਕਿਹਾ ਕਿ ਇਸ ਨੀਤੀ ਦੇ ਲਾਗੂ ਹੋਣ ਦਾ ਭਾਰਤ ਦੇ ਸੰਘੀ ਢਾਂਚੇ ਉੱਤੇ ਵੀ ਮਾੜਾ ਅਸਰ ਪਵੇਗਾ। ਲੱਖੇ ਨੇ ਸਰਕਾਰ ਨੂੰ ਕਿਹਾ ਕਿ ਇਸ ਨੀਤੀ (new education policy) ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਤ ਧਿਰਾਂ ਨਾਲ ਲੰਮਾ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਿਚਾਰ-ਚਰਚਾ ਵਿਚ ਸੱਭਿਆਚਾਰਾਂ, ਭਾਸ਼ਾਵਾਂ ਤੇ ਕੌਮੀਅਤਾਂ ਦੇ ਨੁਮਾਇੰਦੇ ਅਤੇ ਮਾਹਿਰ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਇਕ ਸਮਾਜਿਕ-ਰਾਜਸੀ ਕਾਰਕੁੰਨ ਹੈ | ਜਿਸ ਵੱਲੋਂ ਪੰਜਾਬ ਅਤੇ ਖਾਸ ਕਰਕੇ ਮਾਂ-ਬੋਲੀ ਪੰਜਾਬੀ ਨਾਲ ਸੰਬੰਧਤ ਮਸਲੇ ਸਮੇਂ-ਸਮੇਂ ਸਿਰ ਚੁੱਕੇ ਜਾਂਦੇ ਹਨ।

Exit mobile version