July 7, 2024 7:52 pm
Earthquake

ਲੱਦਾਖ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, 5.2 ਮਾਪੀ ਗਈ ਤੀਬਰਤਾ

ਚੰਡੀਗੜ੍ਹ 16 ਮਾਰਚ 2022: ਲੱਦਾਖ ‘ਚ ਬੁੱਧਵਾਰ ਸ਼ਾਮ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ (Earthquake) ਅੱਜ ਸ਼ਾਮ ਯਾਨੀ ਬੁੱਧਵਾਰ ਸਵੇਰੇ 7:05 ਵਜੇ ਆਇਆ। ਅਜੇ ਤੱਕ ਇੱਥੇ ਕਿਸੇ ਜਾਨੀ ਜਾਂ ਸੰਪਤੀ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।