Site icon TheUnmute.com

ਕਿਰਤ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵੈਲਫ਼ੇਅਰ ਸਕੀਮਾਂ ਦਾ ਲਾਭ ਦੇਣ ਸੰਬੰਧੀ ਸ਼ਰਤਾਂ ‘ਚ ਸੋਧ ਕਰਨ ਦੇ ਹੁਕਮ

Anmol Gagan Mann

ਚੰਡੀਗੜ੍ਹ, 07 ਅਗਸਤ 2024: ਪੰਜਾਬ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਕਿਰਤ ਵਿਭਾਗ ਨੂੰ ਸੂਬੇ ਦੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਹਫਤੇ ‘ਚ ਇਕ ਦਿਨ ਬਿਲਡਿੰਗ ਸਾਈਟ ਤੇ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ | ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਦਾ ਪੰਜਾਬ ਦੇ ਵਿਕਾਸ ‘ਚ ਅਹਿਮ ਯੋਗਦਾਨ ਹੁੰਦਾ ਹੈ | ਇਸ ਲਈ ਲਾਭ ਉਸਾਰੀ ਕਿਰਤੀਆਂ ਨੂੰ ਵੱਧ ਤੋਂ ਵੱਧ ਮਿਲਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਭ ਸੌਖਾ ਮਿਲੇ, ਇਸ ਲਈ ਵਿਭਾਗ ਦੁਆਰਾ ਚਲਾਈਆਂ ਸਕੀਮਾਂ ਸਬੰਧੀ ਸ਼ਰਤਾਂ ‘ਚ ਸੋਧ ਕੀਤੀ ਜਾਵੇ। ਇਸਦੇ ਨਾਲ ਪੰਜਾਬ ‘ਚ ਨਿਵੇਸ਼ ਕਰਨ ਵਾਲੇ ਇਛੁੱਕ ਨਿਵੇਸ਼ਕ ਲੋੜੀਂਦੇ ਸਕਲਿੰਡ ਕਾਮਿਆਂ ਦੀ ਘਾਟ ਦਾ ਮਾਮਲਾ ਵੀ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਹੈ |

Exit mobile version