Site icon TheUnmute.com

Kuortane Gmes: ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤ ਕੇ ਫਿਨਲੈਂਡ ‘ਚ ਲਹਿਰਾਇਆ ਤਿਰੰਗਾ

Neeraj Chopra

ਚੰਡੀਗੜ੍ਹ 18 ਜੂਨ 2022: ਟੋਕੀਓ ਓਲੰਪਿਕ ‘ਚ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਇੱਕ ਵਾਰ ਫਿਰ ਆਪਣੇ ਜੌਹਰ ਦਿਖਾਏ ਹਨ। ਉਸ ਨੇ ਕੁਆਰਤਾਨੇ ਖੇਡਾਂ ਵਿੱਚੋਂ ਸੋਨ ਤਮਗਾ ਜਿੱਤ ਕੇ ਫਿਨਲੈਂਡ ਵਿੱਚ ਤਿਰੰਗਾ ਲਹਿਰਾਇਆ ਹੈ। ਉਹ ਇਹ ਮੁਕਾਬਲਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਇਸ ਮੁਕਾਬਲੇ ਵਿੱਚ ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.69 ਮੀਟਰ ਥਰੋਅ ਕੀਤਾ, ਜੋ ਫੈਸਲਾਕੁੰਨ ਸਾਬਤ ਹੋਇਆ।

ਇਸ ਮੁਕਾਬਲੇ ਵਿੱਚ ਹੁਣ ਤੱਕ ਕੋਈ ਹੋਰ ਖਿਡਾਰੀ ਜੈਵਲਿਨ ਨਹੀਂ ਸੁੱਟ ਸਕਿਆ। ਓਲੰਪਿਕ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਚੋਪੜਾ (Neeraj Chopra) ਨੇ ਦੂਜੇ ਮੁਕਾਬਲੇ ‘ਚ ਸ਼ਿਰਕਤ ਕੀਤੀ ਸੀ ਅਤੇ ਇਕ ਵਾਰ ਫਿਰ ਤੋਂ ਸੋਨ ਤਮਗਾ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਉਸ ਨੇ ਪਾਵੋ ਨੂਰਮੀ ਖੇਡਾਂ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸ ਨੇ 89.30 ਮੀਟਰ ਦੀ ਦੂਰੀ ਤੋਂ ਜੈਵਲਿਨ ਸੁੱਟ ਕੇ ਆਪਣਾ ਹੀ ਰਿਕਾਰਡ ਤੋੜਿਆ ਅਤੇ ਸਭ ਤੋਂ ਦੂਰ ਦੀ ਥਰੋਅ ਦਾ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ।

Exit mobile version