ਚੰਡੀਗੜ੍ਹ 21 ਨਵੰਬਰ 2022: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਖਾਨਪੁਰੀਆ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦਾ ਕਾਰਕੁੰਨ ਹੈ । ਉਹ 2019 ਤੋਂ ਫਰਾਰ ਸੀ।18 ਨਵੰਬਰ ਨੂੰ ਖਾਨਪੁਰੀਆ ਬੈਂਕਾਕ ਤੋਂ ਦਿੱਲੀ ਏਅਰਪੋਰਟ ‘ਤੇ ਉਤਰਿਆ ਸੀ, ਜਿੱਥੋਂ ਐਨਆਈ ਨੇ ਉਸ ਨੂੰ ਕਾਬੂ ਕਰ ਲਿਆ।
ਜਿਕਰਯੋਗ ਹੈ ਕਿ ਖਾਨਪੁਰੀਆ ਪੰਜਾਬ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਸਮੇਤ ਕਈ ਕਥਿਤ ਅੱਤਵਾਦੀ ਮਾਮਲਿਆਂ ‘ਚ ਸ਼ਾਮਲ ਅਤੇ ਲੋੜੀਂਦਾ ਸੀ। 90 ਦੇ ਦਹਾਕੇ ਵਿੱਚ ਦਿੱਲੀ ਦੇ ਕਨਾਟਪਲੇਸ ਵਿੱਚ ਹੋਏ ਬੰਬ ਧਮਾਕੇ ਅਤੇ ਹੋਰ ਰਾਜਾਂ ਵਿੱਚ ਗ੍ਰੇਨੇਡ ਹਮਲਿਆਂ ਵਿੱਚ ਵੀ ਸ਼ਾਮਲ ਹੈ। ਇਸ ਸਾਲ ਫਰਵਰੀ ‘ਚ ਖਾਨਪੁਰੀਆ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ।