July 7, 2024 12:42 pm
Kulwant Singh

ਹਲਕਾ ਮੋਹਾਲੀ ਦੀ ਬਦਲੀ ਸਿਆਸੀ ਫਿਜ਼ਾ, ਕੁਲਵੰਤ ਸਿੰਘ ਬਣੇ ‘ਆਪ’ ਦੇ ਉਮੀਦਵਾਰ

ਮੋਹਾਲੀ, 28 ਦਸੰਬਰ 2021 : ਵਿਧਾਨ ਸਭਾ ਹਲਕਾ ਮੋਹਾਲੀ ਦੀ ਸਿਆਸੀ ਫਿਜ਼ਾਵਾਂ ਅੱਜ ਉਸ ਸਮੇਂ ਬਦਲਦੀਆਂ ਨਜ਼ਰ ਆਈਆਂ ਜਦੋਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ (Kulwant Singh) ਨੂੰ ਹਲਕਾ ਮੋਹਾਲੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। ਉਮੀਦਵਾਰ ਵਜੋਂ ਐਲਾਨ ਹੁੰਦਿਆਂ ਹੀ ਸ੍ਰ. ਕੁਲਵੰਤ ਸਿੰਘ ਨੇ ਆਪਣੇ ਸੈਕਟਰ 79 ਮੋਹਾਲੀ ਸਥਿਤ ਦਫ਼ਤਰ ਵਿਖੇ ‘ਆਪ’ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਦੀ ਭਰ੍ਹਵੀਂ ਮੀਟਿੰਗ ਸੱਦੀ ਅਤੇ ਵਰਕਰਾਂ ਵਿੱਚ ਜੋਸ਼ ਭਰਿਆ। ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਪ੍ਰਿੰਸੀਪਲ ਬੁੱਧ ਰਾਮ ਨੇ ਪਾਰਟੀ ਦੀ ਡਿਊਟੀ ਮੁਤਾਬਕ ਮੀਟਿੰਗ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵਰਕਰਾਂ ਨੂੰ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਮੁਹਿੰਮ ਵਿੱਚ ਜੁਟਣ ਲਈ ਪ੍ਰੇਰਿਤ ਕੀਤਾ।

ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰ. ਕੁਲਵੰਤ ਸਿੰਘ (Kulwant Singh) ਨੇ ਪਾਰਟੀ ਸੁਪਰੀਮੋ ਅਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪਾਰਟੀ ਦੇ ਸਹਿ-ਪ੍ਰਭਾਰੀ ਰਾਘਵ ਚੱਢਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅੱਜ ਦੀ ਪਲੇਠੀ ਮੀਟਿੰਗ ਵਿੱਚ ਲੋਕਾਂ ਦਾ ਇੰਨਾ ਵੱਡਾ ਇਕੱਠ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਚੰਡੀਗਡ਼੍ਹ ਨਗਰ ਨਿਗਮ ਵਿੱਚ ਇਸ ਵਾਰ ਆਮ ਆਦਮੀ ਪਾਰਟੀ (Aam Aadmi Party) ਦੀ ਜਿੱਤ ਬਾਰੇ ਗੱਲਬਾਤ ਕਰਦਿਆਂ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਰਾਜਧਾਨੀ ਵਿੱਚ ਵੱਡੀ ਜਿੱਤ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਹਾਸਿਲ ਕਰਕੇ ਸਰਕਾਰ ਬਣਾਏਗੀ ਅਤੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰੀ ਰਾਜ ਦਾ ਅੰਤ ਹੋਵੇਗਾ।

‘ਆਪ’ ਵਰਕਰਾਂ ਨੇ ਸ੍ਰ. ਕੁਲਵੰਤ ਸਿੰਘ ਨੂੰ ਭਾਰੀ ਬਹੁਮਤ ਨਾਲ ਚੋਣ ਜਿਤਾਉਣ ਦਾ ਅਹਿਦ ਲਿਆ ਅਤੇ ਕਿਹਾ ਕਿ ਮੋਹਾਲੀ ਵਿੱਚੋਂ ਭ੍ਰਿਸ਼ਟਾਚਾਰ ਅਤੇ ਲੈਂਡ ਮਾਫ਼ੀਆ ਦਾ ਅੰਤ ਹੋਵੇਗਾ। ਮੀਟਿੰਗ ਵਿੱਚ ਪਾਰਟੀ ਦੀ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ, ਐਡਵੋਕੇਟ ਅਮਨਦੀਪ ਕੌਰ, ਕਸ਼ਮੀਰ ਕੌਰ, ਜਸਪਾਲ ਕੌਣੀ, ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ, ਸੁਖਦੇਵ ਸਿੰਘ ਪਟਵਾਰੀ, ਗੁਰਮੇਲ ਸਿੰਘ ਸਿੱਧੂ, ਕਰਮਜੀਤ ਗਿਰ, ਗੁਰਚਰਨ ਸਿੰਘ, ਬਲਜਿੰਦਰ ਪੁਰੀ ਸੋਨੀ, ਗੁਰਮੇਲ ਸਿੰਘ, ਨਿਰਮਲ ਸਿੰਘ, ਰਾਜੇਸ਼ ਰਾਣਾ, ਗੱਜਣ ਸਿੰਘ, ਮਗਨ ਲਾਲ, ਮੋਹਨ ਗਿਰ, ਸੁਰਿੰਦਰ ਸਿੰਘ ਬਾਲਾ, ਜਸਪਾਲ, ਪੰਕਜ ਗੁਪਤਾ, ਅਮਿਤ ਵਰਮਾ, ਅਮਰਜੀਤ ਐਡਵੋਕੇਟ, ਰੌਸ਼ਨ ਵਰਮਾ, ਅਵਤਾਰ ਸਿੰਘ, ਸੁਰਮੁਖ ਸਿੰਘ, ਤਰਨਜੀਤ ਸਿੰਘ, ਪ੍ਰਭਜੋਤ ਸਿੰਘ, ਨਿਰਮਲ ਕੌਰ, ਅਰੁਣਾ ਸ਼ਰਮਾ, ਰਾਜੀਵ ਵਸ਼ਿਸ਼ਟ, ਹਰਵਿੰਦਰ ਕੌਰ, ਕੈਪਟਨ ਕਰਨੈਲ, ਰਘੁਬੀਰ ਸਿੱਧੂ, ਪ੍ਰੇਮ ਗੁਰਦਾਸਪੁਰੀ, ਐਡਵੋਕੇਟ ਪਰਮਿੰਦਰ, ਸੁਰਿੰਦਰ ਸ਼ਿੰਦਾ, ਜਤਿੰਦਰ ਪੰਮਾ, ਬੀਬੀ ਰਾਜਿੰਦਰ ਕੌਰ ਕੁੰਭਡ਼ਾ, ਜਸਵੀਰ ਕੌਰ ਅਤਲੀ, ਸੁਰਿੰਦਰ ਸਿੰਘ ਰੋਡਾ ਆਦਿ ਸਮੇਤ ਹੋਰ ਬਹੁਤ ਸਾਰੇ ‘ਆਪ’ ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।