July 1, 2024 12:27 am
Kultar Sandhwan

ਗਊ ਦੀ ਪੂਛ ਸਿਰ ‘ਤੇ ਲਵਾਉਣ ਦੇ ਮਾਮਲੇ ‘ਚ ਕੁਲਤਾਰ ਸੰਧਵਾਂ ਨੇ ਅਕਾਲ ਤਖ਼ਤ ਸਾਹਿਬ ਪਹੁੰਚ ਲਿਖਤੀ ਰੂਪ ‘ਚ ਮੰਗੀ ਮੁਆਫੀ

ਚੰਡੀਗੜ੍ਹ 27 ਮਾਰਚ 2022 : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਸ੍ਰੀ ਅਕਾਲ ਤਖ਼ਤ ਸਾਹਿਬ (Akal Takht sahib)  ‘ਤੇ ਪੇਸ਼ ਹੋ ਕੇ ਗਊ ਦੀ ਪੂਛ ਸਿਰ ‘ਤੇ ਲਵਾਉਣ ਦੇ ਮਾਮਲੇ ‘ਚ ਲਿਖਤੀ ਮੁਆਫੀ ਮੰਗੀ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਸੀ ਜਿਸ ‘ਚ ਕੁਲਤਾਰ ਸੰਧਵਾਂ ਵਲੋਂ ਗਊ ਦੀ ਪੂਛ ਸਿਰ ‘ਤੇ ਲਵਾਈ ਜਾਂਦੀ ਹੈ।


ਵੀਡੀਓ ਵਾਇਰਲ ਹੁੰਦੀ ਹੈ ਜਿਸ ‘ਚ ਕੁਲਤਾਰ ਸੰਧਵਾਂ (Kultar Singh Sandhwan) ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ ਸਿਰ ‘ਤੇ ਗਊ ਦੀ ਪੂਛ ਲਵਾਈ ਜਾਂਦੀ ਹੈ ਜਿਸਦਾ ਬਾਅਦ ‘ਚ ਭਾਰੀ ਵਿਰੋਧ ਹੁੰਦਾ ਹੈ।ਇਸ ਮਾਮਲੇ ‘ਚ ਫਿਰ ਕੁਲਤਾਰ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ‘ਚ ਮੁਆਫੀ ਮੰਗੀ।