ਚੰਡੀਗੜ੍ਹ 11 ਦਸੰਬਰ 2021: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਅਕਾਲੀ ਦਲ- ਬਸਪਾ (Akali Dal- BSP) ਵਲੋਂ ਟਰਾਂਸਪੋਰਟਰ ਕੁਲਦੀਪ ਸਿੰਘ ਲੁਬਾਣਾ ਨੂੰ ਵਿਧਾਨ ਸਭਾ ਹਲਕਾ ਨਾਰਥ ਦੀ ਸੀਟ ਤੋਂ ਉਮੀਦਵਾਰ ਐਲਾਨਿਆ |ਬਸਪਾ ਦੇ ਟਾਵਰ ਇਨਕਲੇਵ ਸਥਿਤ ਪ੍ਰਦੇਸ਼ ਭਵਨ ’ਚ ਪਹਿਲਾਂ ਅਕਾਲੀ ਦਲ ਦੇ ਆਗੂ ਟਰਾਂਸਪੋਰਟਰ ਕੁਲਦੀਪ ਸਿੰਘ ਲੁਬਾਣਾ (Kuldeep Singh Lubana) ਨੂੰ ਬਸਪਾ ਨੇ ਮੈਂਬਰਸ਼ਿਪ ਦਿੱਤੀ ਅਤੇ ਨਾਰਥ ਦੀ ਸੀਟ ਤੋਂ ਉਮੀਦਵਾਰ ਐਲਾਨਿਆ । ਕੁਲਦੀਪ ਸਿੰਘ ਲੁਬਾਣਾ (Kuldeep Singh Lubana) ਦੀ ਪਤਨੀ ਬਲਜਿੰਦਰ ਕੌਰ ਲੁਬਾਣਾ ਵਾਰਡ-5 ਤੋਂ ਅਕਾਲੀ ਦਲ ਕੌਂਸਲਰ ਵਜੋਂ ਕੰਮ ਕਰ ਰਹੀ ਹੈ ।ਉਮੀਦਵਾਰ ਦਾ ਐਲਾਨ ਪੰਜਾਬ ਪ੍ਰੈਸੀਡੈਂਟ ਜਸਵੀਰ ਸਿੰਘ ਗੜੀ, ਸੂਬਾ ਅਤੇ ਹਲਕਾ ਇੰਚਾਰਜ ਇੰਜੀਨੀਅਰ ਜਸਵੰਤ ਕੌਰ ਦੀ ਹਾਜ਼ਰੀ ’ਚ ਹੋਇਆ । ਦਰਅਸਲ ਬਸਪਾ (BSP) ਦੇ ਕੋਲ ਜਨਰਲ ਕੈਟਾਗਿਰੀ ਦਾ ਕੋਈ ਉਮੀਦਵਾਰ ਚਿਹਰਾ ਨਹੀਂ ਸੀ ।
ਜਿਕਰਯੋਗ ਹੈ ਕਿ ਨਾਰਥ ਹਲਕੇ ’ਚ ਹੁਣ ਤੱਕ ਕਾਂਗਰਸ 6 ਵਾਰ ਜਿੱਤੀ ਹੈ , ਜੇ. ਐੱਨ. ਪੀ. ,ਭਾਜਪਾ 3 ਵਾਰ ਅਤੇ ਬੀ. ਜੇ. ਐੱਸ. 1-1 ਵਾਰ ਜਿੱਤੀ ਹੈ। ਇਸ ਇਲਾਕੇ ‘ਚ 1967 ਤੋਂ ਲੈ ਕੇ 11 ਵਾਰ ਚੋਣਾਂ ਹੋ ਚੁੱਕੀਆਂ ਹਨ ,ਪਰ ਬਸਪਾ ਦੀ ਕਦੇ ਜਿੱਤੀ ਨਹੀਂ ਹੋਈ। ਇਸ ਸੀਟ ਤੋਂ ਅਕਾਲੀ-ਭਾਜਪਾ ਤੋਂ ਕੇ. ਡੀ. ਭੰਡਾਰੀ ਦੋ ਵਾਰ ਜਿੱਤੇ। ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਯਾਦਵ ਮੁਤਾਬਕ ਕੁਲਦੀਪ ਸਿੰਘ ਲੁਬਾਣਾ ਪਹਿਲਾਂ ਬਸਪਾ ਦੇ ਮੈਂਬਰ ਬਣੇ ਫਿਰ ਟਿਕਟ ਦਿੱਤੀ ਗਈ।