ਗੁਰਦਾਸਪੁਰ 15 ਸਤੰਬਰ 2022: ਪਰਾਲੀ ਨੂੰ ਅੱਗ ਲਗਾਉਣ ਕਾਰਨ ਹੁੰਦੇ ਨੁਕਸਾਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal)ਨੇ ਗੁਰਦਾਸਪੁਰ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰ ਹਦਾਇਤ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਇਸ ਵਾਰ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ |ਇਸ ਮੌਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਤੇ ਗਏ ਬਿਆਨ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣਾ ਚਾਹੁੰਦੇ ਹਨ | ਇਸ ਸਵਾਲ ‘ਤੇ ਭੜਕਦੇ ਹੋਏ ਮੰਤਰੀ ਧਾਲੀਵਾਲ ਬੋਲੇ ਕਿ ਕੌਣ ਹੈ ਮਨਜਿੰਦਰ ਸਿੰਘ ਸਿਰਸਾ ਇਸਦਾ ਪੰਜਾਬ ਨਾਲ਼ ਕੀ ਵਾਸਤਾ ਹੈ | ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਕੋਈ ਨਹੀਂ ਲਾਉਣਾ ਚਾਹੁੰਦਾ |
BMW ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਥੇ ਕਈ ਕੰਪਨੀਆਂ ਦੇ ਨੁਮਾਇੰਦੇ ਮਿਲੇ ਹਨ ਜੇਕਰ ਬੀਐਮਡਬਲਯੂ ਪਲਾਂਟ ਨਹੀਂ ਲਗਾਏਗੀ ਤਾਂ ਕੀ ਹੋ ਜਾਓ ਦੁਨੀਆਂ ਬੀਐਮਡਬਲਯੂ ਦੇ ਸਿਰ ਨਹੀਂ ਖੜ੍ਹੀ | ਪੰਜਾਬ ਵਿੱਚ ਹੋਰ ਕੰਪਨੀਆਂ ਪਲਾਂਟ ਲਗਾ ਦੇਣਗੀਆਂ ਉਹਨਾਂ ਕਿਹਾ ਕਿ ਬੀਜੇਪੀ ਕੋਲ ਕੁਝ ਹੋਰ ਬੋਲਣ ਲਈ ਨਹੀਂ|
ਇਸ ਲਈ ਉਹ ਇਹ ਨਿੱਕੇ-ਨਿੱਕੇ ਮੁੱਦੇ ਚੁੱਕ ਰਹੇ ਹਨ | ਇਸ ਮੌਕੇ ‘ਤੇ ਉਨ੍ਹਾਂ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਿਆ ਪ੍ਰਤਾਪ ਸਿੰਘ ਬਾਜਵਾ ‘ਤੇ ਬੋਲਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਤੇ ਉਂਗਲ ਚੁੱਕਣ ਤੋਂ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਆਪਣੇੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕੈਪਟਨ ਨੇ ਕੀ ਕੀਤਾ ਹੈ | ਪੰਜਾਬ ਦੇ ਵਿੱਚ ਅਗਨੀਪਥ ਭਰਤੀ ਬੰਦ ਹੋਣ ਤੇ ਬੋਲਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਇਸ ਅਗਨੀਪਥ ਭਰਤੀ ਦੇ ਖ਼ਿਲਾਫ ਹਨ | ਇਸ ਲਈ ਉਹ ਵਿਰੋਧੀ ਵੀ ਕਰਦੇ ਆਏ ਹਨ |