Kapurthala

ਕੁਲਦੀਪ ਧਾਲੀਵਾਲ ਵਲੋਂ ਕਪੂਰਥਲਾ ਵਿਖੇ BDPO ਦਫ਼ਤਰ ਦਾ ਅਚਾਨਕ ਦੌਰਾ, ਕਈ ਅਧਿਕਾਰੀ ਮਿਲੇ ਗ਼ੈਰਹਾਜ਼ਰ

ਚੰਡੀਗੜ੍ਹ 30 ਅਗਸਤ 2022: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਪੂਰਥਲਾ (Kapurthala) ਵਿੱਚ ਬੀਡੀਪੀਓ ਦਫ਼ਤਰ (BDPO office) ਦਾ ਅਚਾਨਕ ਦੌਰਾ ਕਰਨ ਪਹੁੰਚੇ । ਇਸ ਦੌਰਾਨ ਪੰਚਾਇਤ ਅਫ਼ਸਰ ਤੇ ਬੀਡੀਪੀਓ ਸਮੇਤ ਕਈ ਅਧਿਕਾਰੀ ਤੇ ਕਲਰਕ ਗ਼ੈਰਹਾਜ਼ਰ ਰਹੇ। ਇਸਦੇ ਨਾਲ ਹੀ ਕੁਲਦੀਪ ਸਿੰਘ ਧਾਲੀਵਾਲ ਨੇ ਇਨ੍ਹਾਂ ਗ਼ੈਰਹਾਜ਼ਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ | ਦੱਸਿਆ ਜਾ ਰਿਹਾ ਹੈ ਕਿ ਮੰਤਰੀ ਨੂੰ ਇੱਥੇ ਅਫਸਰਾਂ ਦੀ ਗੈਰਹਾਜ਼ਰੀ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਮਿਲ ਰਹੀਆਂ ਸਨ।

ਮੰਤਰੀ ਕੁਲਦੀਪ ਧਾਲੀਵਾਲ (Kuldeep Dhaliwal) ਬੀਡੀਪੀਓ ਦਫ਼ਤਰ ਪਹੁੰਚੇ ਅਤੇ ਉਥੇ ਪੰਚਾਇਤ ਸਕੱਤਰ ਸੰਦੀਪ ਸਿੰਘ ਨੂੰ ਮਿਲੇ, ਪਰ ਇਸ ਦੌਰਾਨ ਪੰਚਾਇਤ ਅਧਿਕਾਰੀ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਮੰਤਰੀ ਨੇ ਹੋਰ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਇੱਕ ਕਲਰਕ ਵੀ ਗੈਰ ਹਾਜ਼ਰ ਸੀ। ਮੰਤਰੀ ਨੂੰ ਦੱਸਿਆ ਗਿਆ ਕਿ ਪੰਚਾਇਤ ਅਫ਼ਸਰ ਦੀ ਡੀਡੀਪੀਓ ਦਫ਼ਤਰ ਵਿੱਚ ਡਿਊਟੀ ਹੈ। ਬੀਡੀਪੀਓ ਦੀ ਕੋਰਟ ‘ਚ ਪੇਸ਼ੀ ਲਈ ਗਏ ਹੋਏ ਸਨ |

Scroll to Top