Krishna Nagar

Paralympic Games: ਪੈਰਾਓਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ ਨੇ ਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ‘ਚ ਜਿੱਤੇ 3 ਸੋਨ ਤਮਗ਼ੇ

ਚੰਡੀਗੜ੍ਹ 27 ਦਸੰਬਰ 2021: ਪੈਰਾਓਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ (Krishna Nagar) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥੀ ਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ (4th National Para Badminton Championships) ‘ਚ ਤਿੰਨ ਸੋਨ ਤਮਗ਼ੇ ਜਿੱਤੇ।ਕ੍ਰਿਸ਼ਨਾ ਨਾਗਰ (Krishna Nagar) ਨੇ ਸਿੰਗਲ, ਪੁਰਸ਼ ਡਬਲਜ਼ ਤੇ ਮਿਕਸਡ ਡਬਲਜ਼ ‘ਚ ਸੋਨ ਤਮਗ਼ੇ ਜਿੱਤ ਕੇ 2019 ਰਾਸ਼ਟਰੀ ਚੈਂਪੀਅਨਸ਼ਿਪ (National Championship) ਦੇ ਆਪਣੇ ਕਾਰਨਾਮੇ ਨੂੰ ਫਿਰ ਤੋਂ ਦੋਹਰਾਇਆ ਹੈ । ਉਨ੍ਹਾਂ ਨੇ ਪੁਰਸ਼ ਸਿੰਗਲ ‘ਐੱਸ.ਐੱਚ6’ ਵਰਗ ‘ਚ ਸਿਰਫ਼ 20 ਮਿੰਟ ਤਕ ਚਲੇ ਮੁਕਾਬਲੇ ‘ਚ ਸੁਦਰਸ਼ਨ ਨੂੰ ਕ੍ਰਿਸ਼ਨਾ ਨਾਗਰ (Krishna Nagar) ਨੇ ਆਸਾਨੀ ਨਾਲ 21-12, 21-12 ਨਾਲ ਹਰਾਇਆ।

ਕ੍ਰਿਸ਼ਨਾ ਨਾਗਰ (Krishna Nagar) ਤੇ ਨਿਤਿਆ ਸਰੇ ਦੀ ਮਿਕਸਡ ਡਬਲਜ਼ ਜੋੜੀ ਨੇ ਧਿਨਗਰਨ ਤੇ ਲਤਾਤਾਈ ਉਮਰੇਕਰ ਦੀ ਜੋੜੀ ਨੂੰ 17 ਮਿੰਟ ‘ਚ ਹਰਾਇਆ। ਪੁਰਸ਼ ਡਬਲਜ਼ ‘ਚ ਉਨ੍ਹਾਂ ਨੇ ਤੇ ਰਾਜਾ ਮਗੋਤਰਾ ਦੀ ਜੋੜੀ ਨੇ ਧਿਨਗਰਨ ਤੇ ਸ਼ਿਵਰਾਜਨ ਦੀ ਜੋੜੀ ਨੂੰ 35 ਮਿੰਟ ਤਕ ਚਲੇ ਮੁਕਾਬਲੇ ‘ਚ 21-15, 21-15 ਨਾਲ ਨਾਲ ਮਾਤ ਦੇ ਦਿੱਤੀ । ਤੁਹਾਨੂੰ ਦੱਸ ਦਈਏ ਕਿ ਨਾਗਰ ਛੋਟੇ ਕਦ ਦੀ ਦਿਵਿਆਂਗ ਸ਼੍ਰੇਣੀ ‘ਚ ਆਉਂਦੇ ਹਨ। ਹਰਿਆਣਾ ਦੇ ਨਿਤੀਸ਼ ਰਾਣਾ ਨੇ ਉਲਟਫੇਰ ਕਰਦੇ ਹੋਏ ਪੈਰਾਲੰਪਿਕ ਸੋਨ ਤਮਗ਼ਾ ਜੇਤੂ ਪ੍ਰਮੋਦ ਭਗਤ ਨੂੰ 21-17, 21-19 ਨਾਲ ਹਰਾ ਕੇ ਪੁਰਸ਼ ਸਿੰਗਲ ‘ਐੱਸ.ਐੱਲ.3’ ਵਰਗ ਦੇ ਫ਼ਾਈਨਲ ‘ਚ ਜਗ੍ਹਾ ਬਣਾਈ।

Scroll to Top