July 5, 2024 4:55 am
Farmers

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸੂਬੇ ਦੇ ਕਿਸਾਨੀ ਮਸਲਿਆਂ ‘ਤੇ ਕੀਤੀ ਕਾਨਫਰੰਸ

ਚੰਡੀਗੜ੍ਹ 11 ਜੂਨ 2022: ਅੱਜ ਆਗੂਆਂ ਦੀ ਤਕਰੀਰਾਂ ਵਿੱਚ ਆਬਾਦਕਾਰ ਕਿਸਾਨਾਂ (Farmers), ਪੰਚਾਇਤੀ ਜਮੀਨਾਂ ਤੇ ਸਰਕਾਰ ਵੱਲੋਂ ਆਪਣੀ ਮਾਲਕੀ ਦੇ ਦਾਅਵੇ ਨੂੰ ਰੱਦ ਕਰਦਿਆਂ ਸਰਕਾਰੀ ਅਧਿਕਾਰੀਆਂ ਵੱਲੋਂ ਕਬਜਾ ਕਰਨ ਦੀਆਂ ਧਮਕੀਆਂ ਦਾ ਨੋਟਿਸ ਲੈਂਦਿਆ ਇਹ ਐਲਾਨ ਕੀਤਾ ਗਿਆ ਕਿ ਕਿਸੇ ਵੀ ਕੀਮਤ ਤੇ ਕਿਸਾਨਾ ਦਾ ਉਜਾੜਾ ਸਹਿਨ ਨਹੀਂ ਕੀਤਾ ਜਾਵੇਗਾ। ਭਰਵੇਂ ਇਕੱਠ ਵਿੱਚ ਡਾ. ਦਰਸ਼ਨ ਪਾਲ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਤਿਆਰੀ ਕਰਕੇ ਕਰਜੇ, ਪਾਣੀਆਂ ਅਤੇ ਐਮ.ਐਸ.ਪੀ. ਅਤੇ ਕਈ ਤਰ੍ਹਾਂ ਦੇ ਡੇਰਿਆਂ ਦੀ ਜਮੀਨ ਜਿਸ ਨੂੰ ਕਈ ਦਹਾਕਿਆ ਤੋਂ ਕਿਸਾਨਾਂ ਵੱਲੋਂ ਆਬਾਦ ਕੀਤਾ, ਕਰਾਹਿਆ, ਮੂਲ ਪੁੱਟ ਕੇ ਮੋਟਰਾਂ ਲਗਵਾ ਕੇ, ਜਿਪਸਮ ਪਾ ਪਾ ਕੇ ਉਪਜਾਊ ਬਣਾਇਆ ਹੈ ਪਰ ਉਹ ਅੱਜ ਤੱਕ ਇਸ ਦੇ ਮਾਲਕ ਨਹੀਂ ਬਣੇ।

ਇਸ ਸਮੱਸਿਆ ‘ਤੇ ਸਰਕਾਰ ਨਾਲ ਗੱਲਬਾਤ ਦੇ ਨਾਲ ਨਾਲ ਇਨ੍ਹਾਂ ਨੂੰ ਮਾਲਕੀ ਵਾਲੇ ਖਾਤਿਆਂ ਵਿੱਚ ਪਾਉਣ ਲਈ ਵੀ ਕੋਸ਼ਿਸ ਕੀਤੀ ਜਾਵੇਗੀ। ਅੱਜ ਬਲਾਕ ਦੇਵੀਗੜ੍ਹ (ਭੁਨਰਹੇੜੀ—2) ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿੱਚ ਸ਼ਮਸ਼ੇਰ ਸਿੰਘ ਬੁੱਧਮੋਰ, ਰਵਿੰਦਰ ਸਿੰਘ ਖਤੋਲੀ, ਜਸਵਿੰਦਰ ਸਿੰਘ ਕਰਤਾਰਪੁਰ, ਜਸਮੇਰ ਸਿੰਘ ਝੁੱਗੀਆਂ, ਗੁਰਮੀਤ ਸਿੰਘ ਖਰਾਬਗੜ੍ਹ ਦੇ ਆਧਾਰਤ ਕਮੇਟੀ ਦੀ ਚੋਣ ਕੀਤੀ ਗਈ। ਅੱਜ ਦੇ ਇਕੱਠ ਵਿੱਚ ਜਿਲਾ ਪ੍ਰਧਾਨ ਜੰਗ ਸਿੰਘ ਭਟੇੜੀ, ਦਾਰਾ ਸਿੰਘ ਪਹਾੜਪੁਰ, ਸੁਖਵਿੰਦਰ ਸਿੰਘ ਤੁੱਲੇਵਾਲ, ਅਵਤਾਰ ਸਿੰਘ ਕੌਰਜੀਵਾਲਾ, ਨਿਸ਼ਾਨ ਸਿੰਘ ਧਰਮਹੇੜੀ, ਸਰਦੂਲ ਸਿੰਘ ਬੁੱਧਮੋਰ, ਦੀਦਾਰ ਸਿੰਘ ਨੰਬਦਾਰ ਹਰੀਗੜ੍ਹ ਸ਼ਾਮਲ ਹੋਏ।

ਇਸਦੇ ਨਾਲ ਹੀ ਪਟਿਆਲੇ ਦੇ ਹਰਿਆਣਾ ਬਾਰਡਰ ਏਰੀਆ ਦੇ ਨਾਲ ਲੱਗਦੇ ਦੇਵੀਗੜ੍ਹ ਘੜਾਮ ਅਤੇ ਟਾਗਰੀ ਪਾਰ ਦੇ ਪਿੰਡਾਂ ਖਰਾਬਗੜ੍ਹ, ਖਤੌਲੀ, ਗਣੇਸ਼ਪੁਰਾ, ਕਰਤਾਰਪੁਰ, ਰੋਸ਼ਨਪੁਰ ਝੂਗੀਆਂ, ਬਲੋਗੀ, ਬਿੰਜਲ, ਆਉਜਾ, ਅਮੋਲਗੜ੍ਹ, ਬੁੱਧਮੋਰ, ਨੰਦਗੜ੍ਹ ਦੇ ਕਿਸਾਨਾਂ ਦੀ ਮੰਗ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਜੋ ਕਿ ਐਸ.ਕੇ.ਐਮ. ਦੀ ਤਾਲਮੇਲ ਕਮੇਟੀ ਮੈਂਬਰ ਵੀ ਹਨ ਉਹ ਅਤੇ ਉਹਨਾਂ ਦੇ ਨਾਲ ਹੀ ਪੋ੍ਰ. ਬਾਵਾ ਸਿੰਘ, ਗੁਰਮੀਤ ਸਿੰਘ ਦਿੱਤੂਪੁਰ ਵਿਸ਼ੇਸ਼ ਤੌਰ ਤੇ ਪਹੁੰਚੇ।

ਨਾਂਗੜੀ ਦੇ ਕੰਡੇ ਤੇ ਸਥਿਤ ਗੁਰਦੁਆਰਾ ਧੰਨਾ ਭਗਤ ਦੇ ਹਾਲ ਵਿੱਚ ਹੋਈ ਕਾਨਫਰੰਸ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਿਰਕਤ ਕੀਤੀ। ਅੱਜ ਦਰਜਨਾਂ ਕਿਸਾਨ ਦੂਜੀਆਂ ਜਥੇਬੰਦੀਆਂ ਰਾਜੇਵਾਲ, ਡਕੌਂਦਾ, ਬੁੱਟਾ ਸਿੰਘ ਸ਼ਾਦੀਪੁਰ, ਸਿੱਧੂਪੁਰ ਨੂੰ ਛੱਡਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ। ਜਿਨ੍ਹਾਂ ਡਾ. ਦਰਸ਼ਨ ਪਾਲ ਨੇ ਸਿਰੋਪਾਓ ਪਾ ਕੇ ਉਹਨਾਂ ਨੂੰ ਜੀ ਆਇਆ ਕਿਹਾ। ਜਿਨਾਂ ਵਿੱਚ ਬਲਜਿੰਦਰ ਸਿੰਘ ਬੀਬੀਪੁਰ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਵਿਰਕ, ਸੁਖਚੈਨ ਸਿੰਘ ਦੁਰੜ ਤੋਂ ਇਲਾਵਾ ਲਖਵਿੰਦਰ ਸਿੰਘ ਬਲਬੇੜਾ ਬਲਾਕ ਪ੍ਰਧਾਨ ਸਿੱਧੂਪੁਰ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ।