Site icon TheUnmute.com

ਰੀਅਰ ਐਡਮਿਰਲ ਕੇਪੀ ਅਰਵਿੰਦਨ ਮੁੰਬਈ ਨੇਵਲ ਡਾਕਯਾਰਡ ਦੇ ਐਡਮਿਰਲ ਸੁਪਰਡੈਂਟ ਹੋਏ ਨਿਯੁਕਤ

Rear Admiral KP Arvindan

ਚੰਡੀਗੜ੍ਹ 15 ਜਨਵਰੀ 2022: ਭਾਰਤੀ ਜਲ ਸੈਨਾ ਦੇ ਰੀਅਰ ਐਡਮਿਰਲ ਕੇਪੀ ਅਰਵਿੰਦਨ (Rear Admiral KP Arvindan) ਨੂੰ ਮੁੰਬਈ ਵਿੱਚ ਨੇਵਲ ਡਾਕਯਾਰਡ ਦਾ ਐਡਮਿਰਲ (Mumbai Naval Dockyard) ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਭਾਰਤੀ ਜਲ ਸੈਨਾ (Indian Navy) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰਵਿੰਦਨ ਇਸ ਅਹੁਦੇ ‘ਤੇ ਰੀਅਰ ਐਡਮਿਰਲ ਬੀ ਸ਼ਿਵਕੁਮਾਰ ਦੀ ਥਾਂ ਲੈਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਜਲ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਡਮਿਰਲ ਕੇ.ਪੀ.ਅਰਿਵੰਦਨ, ਜਿਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ, ਮੌਜੂਦਾ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੈੱਡਕੁਆਰਟਰ ਵੈਸਟਰਨ ਨੇਵਲ ਕਮਾਂਡ ਵਿਖੇ ਚੀਫ਼ ਸਟਾਫ਼ ਅਫ਼ਸਰ (ਤਕਨੀਕੀ) ਵਜੋਂ ਸੇਵਾਵਾਂ ਨਿਭਾਅ ਰਹੇ ਸਨ।

34 ਸਾਲਾਂ ਦੇ ਆਪਣੇ ਕਰੀਅਰ ਵਿੱਚ ਐਡਮਿਰਲ ਅਰਵਿੰਦਨ ਨੇ ਕਮਾਂਡ ਹੈੱਡਕੁਆਰਟਰ ਅਤੇ ਸਿਖਲਾਈ ਅਦਾਰਿਆਂ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ, ਉਸਨੇ ਸਮੁੰਦਰੀ ਗੈਸ ਟਰਬਾਈਨ ਓਵਰਹਾਲ ਸੈਂਟਰ ਆਈਐਨਐਸ ਇਕਸ਼ਿਲਾ ਅਤੇ ਮੁੰਬਈ ਵਿਖੇ ਨੇਵਲ ਡੌਕਯਾਰਡ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਵੀ ਸੇਵਾਵਾਂ ਦਿੱਤੀਆਂ ਹਨ।

Exit mobile version