ਅੰਮ੍ਰਿਤਸਰ 14 ਜਨਵਰੀ 2023: ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਮੁੱਖ ਕੰਮ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ। ਡਿਪਟੀ ਡਾਇਰੈਕਟਰ ਵਿਕਰਮ ਜੀਤ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੋਟਕ ਮਹਿੰਦਰਾ ਬੈਂਕ (Kotak Mahindra Bank) ਵੱਲੋਂ ਜੂਨੀਅਰ ਅਤੇ ਸੀਨੀਅਰ ਐਕੋਜੀਸ਼ੀਅਨ ਮੈਨੇਜਰ ਦੀਆਂ 10 ਅਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਜਿਸ ਵਿੱਚ ਉਮਰ ਯੋਗਤਾ 18 ਤੋਂ 26 ਸਾਲ ਰੱਖੀ ਗਈ ਹੈ ਅਤੇ ਵਿੱਦਿਅਕ ਯੋਗਤਾ ਮੈਟ੍ਰਿਕ, ਬਾਰਵੀਂ ਅਤੇ ਗੈਰਜ਼ੂਏਸਨ ਵਿੱਚੋਂ ਘੱਟੋ—ਘੱਟ 50 ਪ੍ਰਤੀਸ਼ਤ ਅੰਕ ਲਾਜ਼ਮੀ ਰੱਖੇ ਗਏ ਹਨ।ਇਸ ਤੋਂ ਇਲਾਵਾ ਪ੍ਰਾਰਥੀ ਕੋਲ ਆਪਣੀ ਬਾਈਕ ਅਤੇ ਡਰਾਈਵਿੰਗ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ।ਚੁਣੇ ਗਏ ਪ੍ਰਾਰਥੀਆਂ ਦੀ 21 ਦਿਨ ਦੀ ਟਰੇਨਿੰਗ ਲਗਾਈ ਜਾਵੇਗੀ ਜਿਸ ਦੀ ਫੀਸ 20000 ਰੁ: ਪ੍ਰਾਰਥੀ ਅਦਾ ਕਰੇਗਾ।
ਇਹ ਫੀਸ ਪ੍ਰਾਰਥੀ ਨੂੰ ਨੌਕਰੀ ਕਰਦੇ ਸਮੇਂ ਇੱਕ ਸਾਲ ਦੇ ਦੌਰਾਨ ਵਾਪਸ ਕਰ ਦਿੱਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਤਨਖ਼ਾਹ 2,25,000 ਰੁ. ਤੋਂ 3,20,000 ਰੁ. ਸਲਾਨਾ ਹੋਵੇਗੀ। ਇਨ੍ਹਾਂ ਅਰਜ਼ੀਆਂ ਦੀ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 19—01—2023 ਦੁਪਹਿਰ 12 ਵਜੇ ਤੱਕ ਹੈ।
ਆਨਲਾਈਨ ਅਪਲਾਈ ਕਰਦੇ ਸਮੇਂ ਪ੍ਰਾਰਥੀ ਨੂੰ ਆਪਣਾ ਵਿਅਕਤੀਗਤ ਵੇਰਵਾਧਿਆਨਪੂਰਵਕ ਭਰਨਾ ਹੋਵੇਗਾ। ਇਸ ਸਬੰਧੀ ਚਾਹਵਾਨ ਪ੍ਰਾਰਥੀ ਇਸ ਲਿੰਕ http://tinyurl.com/35tc5w5p ਤੇ ਆਨਲਾਇਨ ਅਪਲਾਈ ਕਰ ਸਕਦੇ ਹਨ।ਅਪਲਾਈ ਕਰਦੇ ਸਮੇਂ ਕੋਈ ਸਮੱਸਿਆ ਆਉਣ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਕਰੀਅਰ ਕੌਸਲਰ ਸ੍ਰੀ ਗੌਰਵ ਕੁਮਾਰ ਨਾਲ ਇਸ ਮੋਬਾਇਲ ਨੰ: 9646906412 ਤੇ ਸੰਪਰਕ ਕੀਤਾ ਜਾ ਸਕਦਾ ਹੈ।