Site icon TheUnmute.com

Kolkata: ਕੋਲਕਾਤਾ ਬੀਬੀ ਡਾਕਟਰ ਮਾਮਲੇ ਦੀ ਸੁਪਰੀਮ ਕੋਰਟ ‘ਚ ਅੱਜ ਸੁਣਵਾਈ

Supreme Court

ਚੰਡੀਗੜ੍ਹ, 20 ਅਗਸਤ 2024: (Kolkata lady Doctor case) ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਸਿਖਿਆਰਥੀ ਬੀਬੀ ਡਾਕਟਰ ਨਾਲ ਬ.ਲਾ.ਤ.ਕਾਰ ਅਤੇ ਕ.ਤ.ਲ ਦੇ ਮਾਮਲੇ ‘ਚ ਸੁਪਰੀਮ ਕੋਰਟ (Supreme Court) ‘ਚ ਅੱਜ ਸੁਣਵਾਈ ਹੋਣ ਜਾ ਰਹੀ ਹੈ ।

ਸੁਪਰੀਮ ਕੋਰਟ (Supreme Court) ਨੇ ਬੀਬੀ ਡਾਕਟਰ ਨਾਲ ਦਰਿੰਦਗੀ ਅਤੇ ਹਸਪਤਾਲ ‘ਚ ਭੰਨਤੋੜ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ‘ਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਹੋਣਗੇ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸੀਬੀਆਈ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ ਅਤੇ ਅਦਾਲਤ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦੇਵੇ।

Exit mobile version