Site icon TheUnmute.com

Kolkata Docter Case: ਅਦਾਲਤ ਨੇ CBI ਨੂੰ ਦਿੱਤੀ ਮੁਲਜ਼ਮ ਦੀ ਰਿਮਾਂਡ, ਪੇਸ਼ੀ ਦੌਰਾਨ ਵਕੀਲਾਂ ਦਾ ਹੰਗਾਮਾ

Kolkata

ਚੰਡੀਗੜ੍ਹ, 23 ਅਗਸਤ 2024: ਕਲਕੱਤਾ (Kolkata) ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਬੀਬੀ ਡਾਕਟਰ ਮਾਮਲੇ ਦੇ ਮੁਲਜ਼ਮ ਸੰਜੇ ਰਾਏ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ‘ਚ ਕਾਫ਼ੀ ਹੰਗਾਮਾ ਵੀ ਹੋਇਆ | ਇਸ ਦੌਰਾਨ ਵਕੀਲਾਂ ਨੇ ਸੰਜੇ ਰਾਏ ਦਾ ਵਿਰੋਧ ਕੀਤਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਵਕੀਲਾਂ ‘ਚ ਭਾਰੀ ਰੋਸ ਹੈ।

ਸੀਬੀਆਈ ਨੇ ਕਲਕੱਤਾ ਕੇਸ ਦੇ ਮੁਲਜ਼ਮ ਸੰਜੇ ਰਾਏ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਹਿਰਾਸਤ ਖਤਮ ਹੋਣ ਤੋਂ ਬਾਅਦ ਦੋਸ਼ੀ ਸੰਜੇ ਰਾਏ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਮੁਲਜ਼ਮਾਂ ਦਾ ਰਿਮਾਂਡ ਸੀਬੀਆਈ ਹਵਾਲੇ ਕਰ ਦਿੱਤਾ। ਅਦਾਲਤ ਨੇ ਸੰਜੇ ਰਾਏ ਦਾ 14 ਦਿਨ ਦਾ ਰਿਮਾਂਡ ਸੀ.ਬੀ.ਆਈ. ਨੂੰ ਦਿੱਤਾ ਹੈ | ਸੀਬੀਆਈ ਆਰਜੀ ਕੱਲ੍ਹ ਮੈਡੀਕਲ ਕਾਲਜ ਦੇ ਸਾਬਕਾ ਅਧਿਕਾਰੀ ਅਖਤਰ ਅਲੀ ਦੇ ਦੋਸ਼ਾਂ ਦੀ ਵੀ ਜਾਂਚ ਕਰੇਗੀ। ਅਖਤਰ ਅਲੀ ਨੇ ਸੰਦੀਪ ਘੋਸ਼ ‘ਤੇ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ।

Exit mobile version