Site icon TheUnmute.com

Kolkata Doctor Case: ਬੰਗਾਲ BJP ਵੱਲੋਂ ਭਲਕੇ ਪੱਛਮੀ ਬੰਗਾਲ ਭਰ ‘ਚ ਬੰਦ ਦਾ ਸੱਦਾ

Bengal BJP

ਚੰਡੀਗੜ੍ਹ, 27 ਅਗਸਤ 2024: ਪੱਛਮੀ ਬੰਗਾਲ ਦੇ ਕਲਕੱਤਾ ‘ਚ ਬੀਬੀ ਡਾਕਟਰ ਮਾਮਲੇ ਨੂੰ ਲੈ ਕੇ ਸੂਬੇ ‘ਚ ਤਣਾਅ ਜਾਰੀ ਹੈ। ਇਸ ਦੌਰਾਨ ਬੰਗਾਲ ਭਾਜਪਾ (Bengal BJP) ਨੇ ਹੁਣ ਭਲਕੇ ਪੱਛਮੀ ਬੰਗਾਲ ਭਰ ‘ਚ ਬੰਦ ਦਾ ਸੱਦਾ ਦਿੱਤਾ ਹੈ।

ਬੰਗਾਲ ‘ਚ ਭਾਜਪਾ ਪਾਰਟੀ (Bengal BJP) ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਹੈ ਕਿ ਕਲਕੱਤਾ ‘ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਚ ਮਮਤਾ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਬਰਬਰਤਾ ਦਿਖਾਈ ਜਾ ਰਹੀ ਹੈ, ਉਹ ਲੋਕਤੰਤਰ ਦੇ ਅਕਸ ਨੂੰ ਡੂੰਘਾ ਨੁਕਸਾਨ ਪਹੁੰਚਾਉਂਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਬੰਗਾਲ ‘ਚ ਬੀਬੀਆਂ ਦੀ ਸੁਰੱਖਿਆ ‘ਤੇ ਬੋਲਣਾ ਅਪਰਾਧ ਵਾਂਗ ਹੈ |

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਇਸ ਘਟਨਾ ਨੂੰ ਲੈ ਕੇ ਵਿਦਿਆਰਥੀ ਸੰਗਠਨਾਂ ਅਤੇ ਵਿਰੋਧੀ ਪਾਰਟੀਆਂ ਨੇ ਸੀਐੱਮ ਮਮਤਾ ਬੈਨਰਜੀ ਖ਼ਿਲਾਫ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨਾਲ ਝੜੱਪ ਵੀ ਹੋਈ ।

Exit mobile version