ਕੋਹਲੀ ਦੀ ਧੀ ਨੂੰ ਰੇਪ ਦੀ ਧਮਕੀ ਮਿਲਣ ਤੇ ਦਿੱਲੀ ਪੁਲਸ ਸਖ਼ਤ, FIR ਦੀ ਕੀਤੀ ਮੰਗ

ਚੰਡੀਗੜ੍ਹ; ਟੀ-20 ਵਿਸ਼ਵ ਕਪ ਵਿਚ ਭਾਰਤੀ ਟੀਮ ਨੂੰ ਲਗਾਤਾਰ 2 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਕਿ ਲੋਕ ਭਾਰਤੀ ਟੀਮ ਤੋਂ ਕਾਫੀ ਨਿਰਾਸ਼ ਹਨ, ਪਰ ਇਸ ਦੌਰਾਨ ਕਈ ਲੋਕਾਂ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ, ਸੋਸ਼ਲ ਮੀਡਿਆ ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪਰਿਵਾਰ, ਉਨ੍ਹਾਂ ਦੇ ਧੀ ਵਾਮੀਕਾ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਗ਼ਲਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਹੁਣ ਇਸ ਮਾਮਲੇ ਤੇ ਦਿੱਲੀ ਮਹਿਲਾ ਆਯੋਗ ਨੇ ਐਕਸ਼ਨ ਲਿਆ ਹੈ,


ਦਿੱਲੀ ਮਹਿਲਾ ਆਯੋਗ ਨੇ ਇਸ ਮਾਮਲੇ ਵਿਚ ਜਾਰੀ ਕਰ ਕੇ ਪੁਲਸ ਕੋਲੋਂ ਸਵਾਲ ਕੀਤੇ ਹਨ ਤੇ ਸਾਰੇ ਮਾਮਲਿਆਂ ਤੇ ਕੀਤੀ ਜਾਣਕਾਰੀ ਮੰਗੀ ਹੈ, ਦਿੱਲੀ ਮਹਿਲਾ ਪੁਲਸ ਦੀ ਸਾਈਬਰ ਕਰਾਈਮ ਸੇਲ ਕੋਲੋਂ ਸਵਾਲ ਕੀਤਾ, ਜਿਸ ਵਿਚ ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੇ ਐਕਸ਼ਨ ਦੀ ਜਾਣਕਾਰੀ ਮੰਗੀ,
ਮਹਿਲਾ ਆਯੋਗ ਦੀ ਪ੍ਰਮੁੱਖ ਸਵਾਤੀ ਮਾਲੀਵਾਲ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਐੱਫ.ਆਈ.ਆਰ. ਦਰਜ਼ ਕਰਨ ਦੀ ਮੰਗ ਕੀਤੀ ਜਾਵੇ ਤੇ ਦੋਸ਼ੀਆਂ ਨੀ ਗਿਰਫ਼ਤਾਰ ਕੀਤਾ ਜਾਵੇ, ਸਵਾਤੀ ਨੇ ਕਿਹਾ ਕਿ ਖੇਡ ਵਿਚ ਹਾਰ-ਜਿੱਤ ਲੱਗੀ ਰਹਿੰਦੀ ਹੈ, ਸਾਨੂੰ ਆਪਣੇ ਟੀਮ ਦੇ ਨਾਲ ਖੜੇ ਹੋਣਾ ਚਾਹੀਦਾ ਹੈ, ਕਿਸੇ ਵੀ ਹਾਲ ਵਿਚ ਖਿਡਾਰੀਆਂ ਦੇ ਪਰਿਵਾਰ ਨੂੰ ਇਸ ਸਭ ਵਿਚ ਸਹੀ ਲੈ ਕੇ ਆਉਣਾ ਚਾਹੀਦਾ,

Scroll to Top