ਆਨਲਾਈਨ ਡਰਾਈਵਿੰਗ ਲਾਇਸੈਂਸ

ਜਾਣੋ ਕਿਵੇਂ ਆਨਲਾਈਨ ਟੈਸਟ ਦੇ ਕੇ ਬਣਵਾ ਸਕਦੇ ਹਾਂ ਲਰਨਿੰਗ ਡਰਾਈਵਿੰਗ ਲਾਇਸੈਂਸ

ਨਵੀਂ ਦਿੱਲੀ 27 ਜੂਨ 2022: ਪਹਿਲਾਂ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡੀ.ਟੀ.ਓ. ਦਫ਼ਤਰ ਜਾਣਾ ਪੈਂਦਾ ਸੀ ਪਰ ਹੁਣ ਇਸ ਦੀ ਲੋੜ ਨਹੀਂ ਪਵੇਗੀ। ਹੁਣ ਤੁਸੀਂ ਘਰ ਬੈਠੇ ਬਣਾ ਸਕਦੇ ਹੋ ਲਰਨਿੰਗ ਲਾਇਸੈਂਸ ਕਿਉਂਕਿ ਸਰਕਾਰ ਜਲਦ ਹੀ ਇਸ ਦੀ ਸੁਵਿਧਾ ਦੇਣ ਜਾ ਰਹੀ ਹੈ। ਇਸ ਸੁਵਿਧਾ ਨੂੰ ਵਰਤਣ ਲਈ ਤੁਹਾਡਾ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਕਿਉਂਕਿ ਲਾਇਸੈਂਸ ਅਪਲਾਈ ਕਰਦੇ ਸਮੇਂ ਜੋ ਓ ਟੀ ਪੀ ਜਾਰੀ ਹੋਵੇਗਾ ਉਹ ਆਧਾਰ ਕਾਰਡ ਵੈਲਿਡ ਹੋਵੇਗਾ। ਇਹ ਸੁਵਿਧਾ ਸਿਰਫ਼ ਨਵੇਂ ਲਾਇਸੈਂਸ ਅਪਲਾਈ ਕਰਨ ਵਾਲੇ ਹੀ ਲੈ ਸਕਣਗੇ। ਜਿਨ੍ਹਾਂ ਨੇ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਨੰਬਰ ਲਏ ਸੀ, ਉਹਨਾਂ ਨੂੰ ਹੁਣ ਦਫ਼ਤਰ ਜਾ ਕੇ ਫੋਟੋ ਖਿਚਵਾਉਣ ਦੇ ਨਾਲ ਯੂਨੀਕ ਨੰਬਰ ਲੈਣਾ ਪਵੇਗਾ।

ਆਨਲਾਈਨ ਡਰਾਈਵਿੰਗ ਲਾਇਸੈਂਸ

ਲਰਨਿੰਗ ਲਾਇਸੈਂਸ ਬਣਵਾਉਣ ਲਈ ਪਹਿਲਾਂ Sarathi.parivahan.gov.in ਲਿੰਕ ਖੋਲ੍ਹਣਾ ਹੋਵੇਗਾ। ਡੀ.ਟੀ.ਓ. ਸਿਲੈਕਟ ਕਰਨ ਤੋਂ ਬਾਅਦ ਫੇਸਲੈਸ ਦੀ ਆਪਸ਼ਨ ਨੂੰ ਚੁਣੋ। ਫਿਰ ਆਧਾਰ ਕਾਰਡ ਦਾ ਨੰਬਰ ਦਰਜ ਕਰੋ, ਇਸ ਤੋਂ ਬਾਅਦ ਹੀ ਆਧਾਰ ਕਾਰਡ ਦਾ ਆਟੋਮੈਟਿਕ ਵੈਰੀਫਿਕੇਸ਼ਨ ਹੋਵੇਗਾ। ਮੋਬਾਈਲ ‘ਤੇ ਆਏ ਓ.ਟੀ.ਪੀ. ਨੂੰ ਦਰਜ ਕਰਕੇ ਤੇ ਫਾਰਮ ਭਰਕੇ ਜ਼ਰੂਰੀ ਕਾਗਜ਼ਾਤ ਅਪਲੋਡ ਕਰਨੇ ਪੈਣਗੇ, ਜਿਸ ਤੋਂ ਬਾਅਦ ਫ਼ੀਸ ਭਰਨੀ ਹੋਵੇਗੀ। ਫ਼ੀਸ ਭਰਦੇ ਹੀ ਆਨਲਾਈਨ ਟੈਸਟ ਲਈ ਤੁਹਾਡੇ ਫ਼ੋਨ ‘ਤੇ ਓ.ਟੀ.ਪੀ. ਆਵੇਗਾ, ਜਿਸ ਨੂੰ ਭਰਨ ਤੋਂ ਬਾਅਦ ਫ਼ੀਸ ਔਥੈਂਟੀਫਿਕੇਸ਼ਨ ਹੋਵੇਗਾ। ਇਸ ਵਿੱਚ 15 ਸਵਾਲ ਹੋਣਗੇ, ਜਿਹਨਾਂ ਵਿੱਚੋਂ ਘੱਟੋ-ਘੱਟ 8 ਸਵਾਲਾਂ ਦਾ ਜਵਾਬ ਸਹੀ ਦੇਣਾ ਹੋਵੇਗਾ। ਇਸ ਦੇ ਲਈ ਪਹਿਲਾਂ 3 ਮੌਕੇ ਮਿਲਣਗੇ ਅਤੇ ਜੇ 3 ਵਾਰ ਫੇਲ ਹੋ ਗਏ ਤਾਂ ਚੌਥੀ ਵਾਰ ਦਫ਼ਤਰ ਜਾਣਾ ਪਵੇਗਾ।

Scroll to Top