July 5, 2024 1:13 am
KL Rahul gains 18th position

ICC ਟੈਸਟ ਰੈਂਕਿੰਗ ‘ਚ KL ਰਾਹੁਲ ਨੂੰ 18 ਸਥਾਨ ਦਾ ਫਾਇਦਾ, ਬੁਮਰਾਹ ਤੇ ਸ਼ਮੀ ਦੀ ਰੈਂਕਿੰਗ ‘ਚ ਵੀ ਹੋਇਆ ਸੁਧਾਰ

ਚੰਡੀਗੜ੍ਹ 6 ਜਨਵਰੀ 2022: ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ.ਰਾਹੁਲ (KL Rahul) ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ 113 ਦੌੜਾਂ ਦੀ ਜਿੱਤ ਨਾਲ ‘ਪਲੇਅਰ ਆਫ਼ ਦ ਮੈਚ’ ਬਣਨ ਤੋਂ ਬਾਅਦ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਟੈਸਟ ਦਰਜਾਬੰਦੀ ਵਿੱਚ 18 ਸਥਾਨ ਦੇ ਫਾਇਦੇ ਨਾਲ 31ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਸੈਂਚੁਰੀਅਨ ਵਿੱਚ ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਹਿੱਸਾ ਹੈ।
ਇਸ ਫਾਰਮੈਟ ਵਿੱਚ ਰਾਹੁਲ ਦੀ ਸਰਵੋਤਮ ਰੈਂਕਿੰਗ ਅੱਠਵੀਂ ਹੈ, ਜੋ ਉਸ ਨੇ ਨਵੰਬਰ 2017 ਵਿੱਚ ਹਾਸਲ ਕੀਤੀ ਸੀ। ਉਸਨੇ ਪਹਿਲੀ ਪਾਰੀ ਵਿੱਚ 123 ਦੌੜਾਂ ਬਣਾਈਆਂ ਅਤੇ ਮਯੰਕ ਅਗਰਵਾਲ (60 ਦੌੜਾਂ) ਦੇ ਨਾਲ ਪਹਿਲੀ ਵਿਕਟ ਲਈ 117 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਭਾਰਤ ਨੂੰ ਇਸ ਸਥਾਨ ‘ਤੇ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ਿਆਈ ਟੀਮ ਬਣਾ ਦਿੱਤਾ ਅਤੇ ਡਬਲਯੂ.ਟੀ.ਸੀ. ਵਿੱਚ ਮਹੱਤਵਪੂਰਨ ਅੰਕ ਵੀ ਬਣਾਏ।

ਅਗਰਵਾਲ ਨੇ ਇੱਕ ਸਥਾਨ ਹਾਸਲ ਕੀਤਾ ਹੈ ਜਦਕਿ ਅਜਿੰਕਿਆ ਰਹਾਣੇ ਨੇ ਬੁੱਧਵਾਰ ਨੂੰ ਤਾਜ਼ਾ ਅਪਡੇਟ ਵਿੱਚ ਦੋ ਸਥਾਨਾਂ ਦੀ ਛਾਲ ਮਾਰ ਕੇ 25ਵੇਂ ਸਥਾਨ ‘ਤੇ ਪਹੁੰਚਾਇਆ ਹੈ।ਬੁਮਰਾਹ (Bumrah) ਮੈਚ ਵਿੱਚ ਪੰਜ ਵਿਕਟਾਂ ਲੈ ਕੇ ਤਿੰਨ ਸਥਾਨ ਉਪਰ ਚੜ੍ਹ ਕੇ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਸ਼ਮੀ (Shami) ਨੇ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਸਮੇਤ ਅੱਠ ਵਿਕਟਾਂ ਲਈਆਂ ਹਨ। ਇਸ ਪ੍ਰਦਰਸ਼ਨ ਨਾਲ ਸ਼ਮੀ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 17ਵੇਂ ਸਥਾਨ ‘ਤੇ ਪਹੁੰਚ ਗਿਆ ਹੈ।