July 6, 2024 11:09 pm
Bank fraud case

ਕਿਸ਼ਤਵਾੜ ਬਿਜਲੀ ਪ੍ਰਾਜੈਕਟ ਮਾਮਲਾ: ਸੀਬੀਆਈ ਨੇ ਜੰਮੂ-ਕਸ਼ਮੀਰ ਸਮੇਤ 16 ਥਾਵਾਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ 06 ਜੁਲਾਈ 2022: ਸੀਬੀਆਈ (CBI) ਨੇ ਅੱਜ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਇੱਕ ਬਿਜਲੀ ਪ੍ਰਾਜੈਕਟ ਨਾਲ ਸਬੰਧਤ ਰਿਸ਼ਵਤ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ 16 ਥਾਵਾਂ ’ਤੇ ਛਾਪੇ ਮਾਰੀ ਕੀਤੀ ਹੈ । ਜਿਕਰਯੋਗ ਹੈ ਕਿ ਇਹ ਮਾਮਲਾ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੇ ਉਠਾਇਆ ਸੀ। ਕਿਰੂ ਹਾਈਡਰੋ ਪਾਵਰ ਪ੍ਰੋਜੈਕਟ ਲਿਮਿਟੇਡ ਕੇ ਦੇ ਸਿਵਲ ਵਰਕ ਦਾ ਠੇਕਾ ਦੇਣ ‘ਚ ਕਥਿਤ ਤੌਰ ‘ਤੇ ਰਿਸ਼ਵਤਖੋਰੀ ਕੀਤੀ ਗਈ ਸੀ।

ਸੀਬੀਆਈ ਅੱਜ ਇਸ ਮਾਮਲੇ ਦੀ ਜਾਂਚ ਸ੍ਰੀਨਗਰ ਵਿੱਚ ਦੋ, ਜੰਮੂ ਵਿੱਚ ਪੰਜ, ਦਿੱਲੀ ਵਿੱਚ ਪੰਜ, ਮੁੰਬਈ ਵਿੱਚ ਤਿੰਨ ਅਤੇ ਪਟਨਾ ਵਿੱਚ ਇੱਕ ਥਾਂ ’ਤੇ ਕੀਤੀ ਜਾ ਰਹੀ ਹੈ | ਇਹ 16 ਟਿਕਾਣੇ ਵਿਚੋਲੇ ਅਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਨੂੰ ਦਿੱਤੇ ਗਏ ਹਨ। ਤਤਕਾਲੀ ਗਵਰਨਰ ਮਲਿਕ ਨੇ ਦੋਸ਼ ਲਾਇਆ ਸੀ ਕਿ ਇਸ ਦੀ ਮਨਜ਼ੂਰੀ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

ਸੀਬੀਆਈ (CBI) ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਮੁਲਜ਼ਮ ਸਰਕਾਰੀ ਅਧਿਕਾਰੀਆਂ ਦੇ ਕਥਿਤ ਤੌਰ ‘ਤੇ ਲੈਣ-ਦੇਣ ਬਾਰੇ ਪਤਾ ਲੱਗਾ। ਇਨ੍ਹਾਂ ਵਿੱਚ ਚਨਾਬ ਵੈਲੀ ਪਾਵਰ ਪ੍ਰੋਜੈਕਟਸ ਲਿ. ਦੇ ਤਤਕਾਲੀ ਚੇਅਰਮੈਨ ਨਵੀਨ ਕੁਮਾਰ ਚੌਧਰੀ ਦੇ ਲੈਣ-ਦੇਣ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਏਜੰਸੀ ਪਟੇਲ ਇੰਜੀਨੀਅਰਿੰਗ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰੂਪੇਨ ਪਟੇਲ, ਵਿਜੇ ਗੁਪਤਾ ਅਤੇ ਅਮਰੇਂਦਰ ਕੁਮਾਰ ਸਿੰਘ ਦੇ ਮੁੰਬਈ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।

ਇਸਦੇ ਨਾਲ ਹੀ ਅਪ੍ਰੈਲ ਵਿੱਚ ਸੀਬੀਆਈ ਨੇ ਇਸ ਮਾਮਲੇ ਵਿੱਚ ਦੋ ਕੇਸ ਦਰਜ ਕੀਤੇ ਸਨ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਛੇ ਰਾਜਾਂ ਵਿੱਚ ਛਾਪੇਮਾਰੀ ਕੀਤੀ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ।

ਸਾਬਕਾ ਗਵਰਨਰ ਸੱਤਿਆ ਪਾਲ ਮਲਿਕ ਨੇ ਇੱਕ ਜਨ ਸਭਾ ਵਿੱਚ ਦੋਸ਼ ਲਾਇਆ ਸੀ ਕਿ ਜੰਮੂ-ਕਸ਼ਮੀਰ ਦੀਆਂ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ ਉਨ੍ਹਾਂ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਫਾਈਲਾਂ ਰਾਜ ਵਿੱਚ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ ਲਈ ਸਮੂਹ ਮੈਡੀਕਲ ਬੀਮਾ ਯੋਜਨਾ ਨਾਲ ਸਬੰਧਤ ਹਨ।