ਚੰਡੀਗੜ੍ਹ 18 ਦਸੰਬਰ 2021 : ਸੰਯੁਕਤ ਕਿਸਾਨ ਮੋਰਚੇ (Samyukta Kisan Morch) ਦੇ ਸੀਨੀਅਰ ਆਗੂ 9 ਮੈਂਬਰੀ ਕਮੇਟੀ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਰਦਾਰ ਜਗਜੀਤ ਸਿੰਘ ਡੱਲੇਵਾਲ (Jagjit Singh Dalewal) ਨੇ ਕਿਹਾ ਕਿ ਇਹ ਜੋ ਮੋਰਚੇ ਦੀ ਜਿੱਤ ਹੋਈ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਆਸ਼ੀਰਵਾਦ ਅਤੇ ਕਿਰਪਾ ਨਾਲ ਹੀ ਹੋਈ ਹੈ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋ ਲੰਮਾ ਅੰਦੋਲਨ ਸੀ, ਇਸ ਉੱਪਰ ਅਕਾਲ ਪੁਰਖ ਦੀ ਹੀ ਕਿਰਪਾ ਸੀ ਜੋ ਐਨਾ ਲੰਮਾ ਸਮਾਂ ਚੱਲਣ ਤੋਂ ਬਾਅਦ ਵੀ ਸ਼ਾਂਤੀਪੂਰਵਕ ਰਿਹਾ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਅਕਾਲ ਪੁਰਖ ਹੀ ਆਪ ਅੰਗ ਸੰਗ ਹੋ ਕੇ ਆਪਣੀ ਰਹਿਨੁਮਾਈ ਹੇਠ ਚਲਾਂ ਰਹੇ ਸਨ। ਅਤੇ ਮੋਰਚਾ ਫਤਿਹ ਹੋਣ ਉਪਰੰਤ ਹਜ਼ਾਰਾਂ ਗੱਡੀਆਂ ਦਾ ਕਾਫਲਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਅਤੇ ਅੱਗੇ ਦੇ ਮੋਰਚਿਆਂ ਲਈ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣ ਲਈ ਘਿਓ ਮਾਰਕੀਟ ਅੰਮ੍ਰਿਤਸਰ ਤੋਂ ਕਾਫਲਾ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ। ਗੁਰੂ ਦੇ ਦਰਬਾਰ ਵਿੱਚ ਨਤਮਸਤਕ ਹੋਣ ਉਪਰੰਤ ਬਾਹਰਲੀਆਂ ਸਟੇਟਾਂ ਤੋਂ ਆਏ ਹੋਏ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਦੌਰਾਨ ਸਪਸ਼ਟ ਕੀਤਾ ਗਿਆ ਕਿ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ (Samyukta Kisan Morch0 ਦੀ ਮੀਟਿੰਗ ਹੋਵੇਗੀ, ਉਸ ‘ਚ ਸਰਵੇਖਣ ਕੀਤਾ ਜਾਵੇਗਾ ਕਿ SKM ਨੇ ਜੋ ਮੰਗਾਂ ਸਰਕਾਰ ਕੋਲੋ ਮੰਗੀਆਂ ਹਨ ਉਸ ਉੱਪਰ ਸਰਕਾਰ ਨੇ ਕਿੰਨਾ ਕੰਮ ਕੀਤਾ ਹੈ ਜੇਕਰ ਸਰਕਾਰ ਵੱਲੋ ਮੰਗੀਆਂ ਗਈਆਂ ਮੰਗਾਂ ਉੱਪਰ ਕੰਮ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਸਰਦਾਰ ਜਗਜੀਤ ਸਿੰਘ ਡੱਲੇਵਾਲ (Jagjit Singh Dalewal) ਨੇ ਕਿਹਾ ਕਿ ਅਜੈ ਮਿਸ਼ਰਾ ਟੈਨੀ ਦੀ ਹਾਲੇ ਤੱਕ ਬਰਖਾਸਤਗੀ ਨਹੀ ਹੋਈ ਜਿਸ ਉੱਪਰ SKM ਸਖਤ ਇਤਰਾਜ਼ ਜ਼ਾਹਰ ਕਰਦਾ ਹੈ ਅਤੇ ਨੋਟਿਸ ਲੈਂਦਿਆਂ ਮੀਟਿੰਗ ਵਿੱਚ ਇਸ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ ਕਿਉਂਕਿ SIT ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਜੈ ਮਿਸ਼ਰਾ ਟੈਨੀ ਲਖੀਮਪੁਰ ਖੀਰੀ ਦੀ ਘਟਨਾਂ ਦਾ ਗੁਨਾਹਗਾਰ ਹੈ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਕਰਜ਼ ਮੁਆਫ਼ੀ ਲਈ ਕੋਈ ਕਦਮ ਨਹੀ ਚੁੱਕਿਆ ਹੈ ਜੋ ਕਿ ਨਾ ਬਰਦਾਸ਼ਤ ਯੋਗ ਹੈ ਉਹਨਾਂ ਕਿਹਾ ਜੇਕਰ ਪੰਜਾਬ ਸਰਕਾਰ ਸਮੁੱਚੀ ਕਿਸਾਨੀ ਦਾ ਸਮੁੱਚਾ ਕਰਜ਼ ਮੁਆਫ਼ ਕਰਨ ਦਾ ਤੁਰੰਤ ਫ਼ੈਸਲਾ ਨਹੀ ਕਰਦੀ ਤਾਂ ਜੱਥੇਬੰਦੀ ਨੂੰ ਪੰਜਾਬ ਸਰਕਾਰ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋ ਆਪਣੀਆਂ ਮੰਗਾਂ ਲਈ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨਾਲ ਕੁੱਟਮਾਰ ਕਰਨ ਵਾਲੇ ਪੁਲਸ ਕਰਮਚਾਰੀਆਂ ਖਿਲਾਫ ਜਲਦੀ ਕਾਰਵਾਈ ਨਾ ਕੀਤੀ ਗਈ ਅਤੇ ਉਨ੍ਹਾਂ ਅਧਿਆਪਕਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਸਿੱਧੂਪੁਰ ਜੱਥੇਬੰਦੀ ਨੂੰ ਉਨ੍ਹਾਂ ਅਧਿਆਪਕਾ ਦੀ ਪਿੱਠ ਪਿੱਛੇ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਉਹਨਾਂ ਨਾਲ ਵੱਖ ਵੱਖ ਜਥੇਬੰਦੀਆਂ ਦੇ ਆਗੂ :- ਸ਼ਿਵ ਕੁਮਾਰ ਕੱਕਾ,ਬਲਦੇਵ ਸਿੰਘ ਸਿਰਸਾ,ਕਾਕਾ ਸਿੰਘ ਕੋਟੜਾ,ਜਸਵੀਰ ਸਿੰਘ ਸਿੱਧੂਪੁਰ,ਮਾਨ ਸਿੰਘ ਰਾਜਪੁਰਾ,ਬਾਬਾ ਕਮਲਜੀਤ ਸਿੰਘ,ਅਭਿਮਨਿਊ ਕੋਹਾੜ,ਇੰਦਰਜੀਤ ਪੰਨੀਵਾਲਾ ਰਾਜਸਥਾਨ,ਅਮਰਜੀਤ ਸਿੰਘ ਰੜਾ,ਜਰਨੈਲ ਸਿੰਘ,ਯੋਗਿੰਦਰ ਨੈਨ,ਗੁਰਦਾਸ ਹਰਿਆਣਾ,7 ਖਾਪ ਪ੍ਰਧਾਨ ਹਰਿਆਣਾ ਤੋਂ,ਸਚਿਨ ਉੜੀਸਾ,ਪ੍ਰੀਤਮ ਸਿੰਘ ਸੰਧੂ ਉਤਰਾਖੰਡ ਤੋਂ ਮੌਜੂਦ ਸਨ।