31 ਜਨਵਰੀ 2025: ਸ਼ੰਭੂ (Shambhu Border) ਬਾਰਡਰ ਤੋਂ ਇੱਕ ਵਾਰ ਫਿਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕਿਸਾਨ (kisan morcha) ਮੋਰਚੇ ‘ਚ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ, ਪਿੰਡ ਕੱਕੜ ਤਹਿਸੀਲ ਲੋਪੋਕੇ, ਜਿਲ੍ਹਾ ਅੰਮ੍ਰਿਤਸਰ (amritsar) ਵੱਜੋਂ ਹੋਈ ਹੈ|
ਜਾਣਕਾਰੀ ਮਿਲੀ ਹੈ ਕਿ ਕਿਸਾਨ ਪ੍ਰਗਟ ਸਿੰਘ ਦੇ ਬੇਟਾ ਅਤੇ ਬੇਟੀਆਂ ਹਨ| ਬੇਟਾ ਹਜੇ ਵਿਆਉਣ ਵਾਲਾ ਹੈ ਤੇ ਬੇਟੀਆਂ ਵਿਆਹੀਆਂ ਹੋਈਆਂ ਹਨ, ਅਤੇ ਉਹ ਸਿਰਫ਼ 2 ਏਕੜ ਜ਼ਮੀਨ ਦਾ ਮਾਲਕ ਸੀ।
ਉਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਕਿ ਪ੍ਰਗਟ ਸਿੰਘ ਸਵੇਰੇ ਉੱਠ ਕੇ ਨਹਾਉਣ ਦੇ ਲਈ ਗਿਆ ਸੀ ਤਾਂ ਅਚਾਨਕ ਉੱਥੇ ਹੀ ਡਿੱਗ ਗਿਆ। ਆਗੂਆਂ ਦਾ ਕਹਿਣਾ ਕਿ ਕਿਸਾਨ ਦੀ ਮੌਤ ਲਗਭਗ ਦਿਲ ਦਾ ਦੌਰਾ ਪੈਣ ਕਰਕੇ ਹੀ ਹੋਈ ਹੈ। ਹਾਲਾਂਕਿ ਬਾਕੀ ਡਾਕਟਰੀ ਮੁਆਇਨੇ ਤੋਂ ਬਾਅਦ ਹੀ ਕੁੱਝ ਜਾਣਕਰੀ ਸਾਹਮਣੇ ਆਵੇਗ।
ਆਗੂਆਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ, ਸ਼ੰਭੂ ਬਾਰਡਰ ‘ਤੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ਵਿੱਚ ਪਹੁੰਚਿਆ ਸੀ।
Read More: ਖਨੌਰੀ ਬਾਰਡਰ ’ਤੇ ਕਿਸਾਨੀ ਧਰਨੇ ’ਚ ਵੱਡਾ ਹਾਦਸਾ, ਫਟਿਆ ਲੱਕੜਾਂ ਦਾ ਗੀਜ਼ਰ