Site icon TheUnmute.com

ਰੈੱਡ ਰੋਜ਼ ਪਬਲਿਕ ਸਕੂਲ ਵਿਖੇ ਕਿੱਕ ਬਾੱਕਸਿੰਗ ਗੇਮ ਦੇ ਮੁਕਾਬਲੇ ਕਰਵਾਏ

kickboxing

ਫਾਜ਼ਿਲਕਾ, 17 ਮਈ 2024: ਜ਼ਿਲ੍ਹਾ ਖੇਡ ਅਫਸਰ ਫਾਜਿਲਕਾ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈੱਡ ਰੋਜ਼ ਪਬਲਿਕ ਸਕੂਲ ਜੰਡ ਵਾਲਾ ਭੀਮੇ ਸ਼ਾਹ, ਅਰਨੀਵਾਲਾ ਵਿਖੇ ਕਿੱਕ ਬਾੱਕਸਿੰਗ (kickboxing) ਗੇਮ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ-17 ਤੇ ਅੰਡਰ-19 ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ ।

ਭਾਗ ਲੈਣ ਵਾਲੇ ਜੇਤੂ ਖਿਡਾਰੀਆਂ ਵਿੱਚ ਅੰਡਰ-19 ਉਮਰ ਵਰਗ ਵਿੱਚ ਮਨਪ੍ਰੀਤ ਸਿੰਘ (51 ਕਿਲੋ) ਨੇ ਪਹਿਲਾ ਸਥਾਨ ਅਤੇ ਸੰਜੀਵ ਕੁਮਾਰ (51 ਕਿਲੋ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੋਹਿਤ ਚੌਹਾਨ (54 ਕਿਲੋ) ਭਾਰ ਵਰਗ ਵਿੱਚ ਪਹਿਲਾ ਸਥਾਨ ਅਤੇ ਪ੍ਰਯਾਗ ਕੰਬੋਜ਼ (54 ਕਿੱਲੋ) ਭਾਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾ ਖੇਡ ਮੁਕਾਬਲਿਆਂ (kickboxing) ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।

 

Exit mobile version