July 7, 2024 8:23 pm
Sports Authority of India

Khelo India Youth Games: ਹਾਕੀ ਦੇ ਫਾਈਨਲ ਮੈਚ ਪੰਜਾਬ ਨੇ ਯੂਪੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

ਚੰਡੀਗੜ੍ਹ 10 ਜੂਨ 2022: (Khelo India Youth Games 2022) ਖੇਲੋ ਇੰਡੀਆ ਯੂਥ ਖੇਡਾਂ ਦੇ ਅੱਜ ਛੇਵੇਂ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਹੋਏ। ਪੰਜਾਬ (Punjab) ਦੀ ਟੀਮ ਨੇ ਯੂਪੀ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ ਹੈ । ਪੰਜਾਬ ਦੀ ਟੀਮ ਨੇ ਯੂਪੀ ਨੂੰ 3-1 ਨਾਲ ਹਰਾਇਆ। ਇਸਦੇ ਨਾਲ ਹੀ ਹੁਣ ਤੱਕ ਪੰਜਾਬ 9 ਸੋਨੇ ਦੇ ਤਗਮੇ ਜਿੱਤ ਚੁੱਕਾ ਹੈ ਅਤੇ ਖੇਲੋ ਇੰਡੀਆ ਯੂਥ ਗੇਮਜ਼ ਦੀ ਮੈਡਲ ਸੂਚੀ ‘ਚ ਪੰਜਾਬ 6ਵੇਂ ਨੰਬਰ ‘ਤੇ ਹੈ।

ਖੇਲੋ ਇੰਡੀਆ ਯੂਥ ਖੇਡਾਂ ਦੇ ਫੁੱਟਬਾਲ ਦੇ ਸੈਮੀਫਾਈਨਲ ਮੈਚ ਪੰਜਾਬ ਯੂਨੀਵਰਸਿਟੀ ਵਿਖੇ ਹੋਣਗੇ। ਫੁੱਟਬਾਲ ਮੈਚਾਂ ਵਿੱਚ ਹਰਿਆਣਾ ਬਨਾਮ ਝਾਰਖੰਡ, ਹਰਿਆਣਾ ਬਨਾਮ ਤਾਮਿਲਨਾਡੂ, ਸਾਈਕਲਿੰਗ, ਟੇਬਲ ਟੈਨਿਸ, ਤੈਰਾਕੀ, ਹੈਂਡਬਾਲ, ਬਾਸਕਟਬਾਲ, ਖੋ-ਖੋ, ਮੁੱਕੇਬਾਜ਼ੀ ਅਤੇ ਜੂਡੋ ਦੇ ਵੱਖ-ਵੱਖ ਵਰਗਾਂ ਵਿੱਚ ਖੇਡੇ ਜਾਣਗੇ।