ਚੰਡੀਗੜ੍ਹ 06 ਜੂਨ 2022: ਪੰਚਕੂਲਾ, ਹਰਿਆਣਾ ਦੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿਖੇ ਹੋ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ 2022 (Khelo India Youth Games 2022)ਦੀ ਤਮਗਾ ਸੂਚੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਲੱਗਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਪਹਿਲੇ ਅਤੇ ਦੂਜੇ ਸਥਾਨ ਲਈ ਦੌੜ ਵਿੱਚ ਹਨ। ਇੱਕ ਤੋਂ ਬਾਅਦ ਇੱਕ ਦੋਵੇਂ ਰਾਜਾਂ ਦੇ ਖਿਡਾਰੀ ਤਮਗਾ ਸੂਚੀ ਵਿੱਚ ਆਪੋ-ਆਪਣੇ ਰਾਜਾਂ ਦੀ ਦਰਜਾਬੰਦੀ ਵਿੱਚ ਅੱਗੇ ਵੱਧ ਰਹੇ ਹਨ।
ਇਸ ਦੌਰਾਨ ਚੌਥੇ ਦਿਨ ਹੋਏ ਕਬੱਡੀ ਮੈਚ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਪਹਿਲਾਂ ਫਾਈਨਲ ਵਿੱਚ ਥਾਂ ਬਣਾਈ। ਪਹਿਲੇ ਸੈਮੀਫਾਈਨਲ ‘ਚ ਹਰਿਆਣਾ ਨੇ ਆਂਧਰਾ ਪ੍ਰਦੇਸ਼ ਨੂੰ ਇਕਤਰਫਾ ਮੈਚ ‘ਚ 50-15 ਨਾਲ ਹਰਾਇਆ। ਹਰਿਆਣਾ ਦੀਆਂ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਦਰਸ਼ਕਾਂ ਨੇ ਵੀ ਉਨ੍ਹਾਂ ਦਾ ਹੌਸਲਾ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜਦਕਿ ਦੂਜਾ ਸੈਮੀਫਾਈਨਲ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿਚਾਲੇ ਹੋਵੇਗਾ, ਲੜਕਿਆਂ ਦੇ ਕਬੱਡੀ ਮੈਚ ‘ਚ ਉੱਤਰ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ 41 ਦੇ ਮੁਕਾਬਲੇ 37 ਅੰਕਾਂ ਨਾਲ ਹਰਾਇਆ।