Site icon TheUnmute.com

Khel Ratna-Arjuna Award 2024 List: ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਪੁਰਸਕਾਰ ਤੇ ਅਰਜੁਨ ਐਵਾਰਡ, ਵੇਖੋ ਪੂਰੀ ਸੂਚੀ

Khel Ratna-Arjuna Award list

ਚੰਡੀਗੜ੍ਹ, 03 ਜਨਵਰੀ 2025: Khel Ratna and Arjuna Award 2024 List: ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਬੀਤੇ ਦਿਨ ਰਾਸ਼ਟਰੀ ਖੇਡ ਪੁਰਸਕਾਰ 2024 ਦੀ ਘੋਸ਼ਣਾ ਕੀਤੀ ਹੈ। ਪੁਰਸਕਾਰ ਜੇਤੂਆਂ ਨੂੰ 17 ਜਨਵਰੀ 2025 ਨੂੰ ਸਵੇਰੇ 11 ਵਜੇ ਰਾਸ਼ਟਰਪਤੀ ਭਵਨ ਵਿਖੇ ਹੋਣ ਵਾਲੇ ਇੱਕ ਵਿਸ਼ੇਸ਼ ਸਮਾਗਮ ‘ਚ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਖੇਡ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਇਸਦੇ ਨਾਲ ਹੀ 4 ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ ਦੇਣ ਦਾ ਫੈਸਲਾ ਕੀਤਾ । ਜਿਨ੍ਹਾਂ 32 ਖਿਡਾਰੀਆਂ ਨੂੰ ਅਰਜੁਨ ਐਵਾਰਡ ਦਿੱਤਾ ਜਾਵੇਗਾ, ਇਨ੍ਹਾਂ ‘ਚੋਂ 17 ਪੈਰਾ ਐਥਲੀਟ ਸਨ ਜੋ ਕਿ ਇਹ ਇੱਕ ਰਿਕਾਰਡ ਅੰਕੜਾ ਹੈ।

ਪੁਰਸਕਾਰਾਂ ‘ਚ ਇਸ ਵਾਰ ਕ੍ਰਿਕਟ ਦਾ ਨਾਂ ਗਾਇਬ

ਇਸ ਵਾਰ ਖੇਡ ਰਤਨ ਅਤੇ ਧਿਆਨਚੰਦ ਖੇਲ ਰਤਨ ਪੁਰਸਕਾਰਾਂ ‘ਚ ਕਿਸੇ ਵੀ ਕ੍ਰਿਕਟ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ, ਜੋ ਕਿ ਹੈਰਾਨੀਜਨਕ ਸੀ। ਇਸ ਦੇ ਨਾਲ ਹੀ ਕ੍ਰਿਕਟ ਨਾਲ ਜੁੜੇ ਕਿਸੇ ਵੀ ਵਿਅਕਤੀ ਦਾ ਨਾਂ ਕੋਚ ਦੀ ਸ਼੍ਰੇਣੀ ‘ਚ ਸ਼ਾਮਲ ਨਹੀਂ ਕੀਤਾ ਗਿਆ। ਆਖਰੀ ਵਾਰ ਕ੍ਰਿਕਟ ‘ਚ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਲੂਰੀ ਅਜੈ ਕੁਮਾਰ ਰੈੱਡੀ ਨੂੰ ਪਿਛਲੇ ਸਾਲ ਨੇਤਰਹੀਣ ਕ੍ਰਿਕਟ ‘ਚ ਅਰਜੁਨ ਪੁਰਸਕਾਰ ਮਿਲਿਆ ਸੀ।

ਇਨ੍ਹਾਂ ਚਾਰ ਖਿਡਾਰੀਆਂ ਨੂੰ ਮਿਲੇਗਾ ਨੂੰ ਧਿਆਨਚੰਦ ਖੇਡ ਰਤਨ ਪੁਰਸਕਾਰ 2024

1. ਡੀ ਗੁਕੇਸ਼ (ਸ਼ਤਰੰਜ)
2. ਹਰਮਨਪ੍ਰੀਤ ਸਿੰਘ (ਹਾਕੀ)
3. ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ)
4. ਮਨੂ ਭਾਕਰ (ਸ਼ੂਟਿੰਗ)

ਕਿਸਨੂੰ ਮਿਲਿਆ ਅਰਜੁਨ ਐਵਾਰਡ :

1. ਜੋਤੀ ਯਾਰਾਜੀ (ਅਥਲੈਟਿਕਸ)
2. ਅੰਨੂ ਰਾਣੀ (ਅਥਲੈਟਿਕਸ)
3. ਨੀਤੂ (ਬਾਕਸਿੰਗ)
4. ਸਵੀਟੀ (ਬਾਕਸਿੰਗ)
5. ਵੰਤਿਕਾ ਅਗਰਵਾਲ (ਸ਼ਤਰੰਜ)
6. ਸਲੀਮਾ ਤੇਟੇ (ਹਾਕੀ)
7. ਅਭਿਸ਼ੇਕ (ਹਾਕੀ)
8. ਸੰਜੇ (ਹਾਕੀ)
9. ਜਰਮਨਪ੍ਰੀਤ ਸਿੰਘ (ਹਾਕੀ)
10. ਸੁਖਜੀਤ ਸਿੰਘ (ਹਾਕੀ)
11. ਰਾਕੇਸ਼ ਕੁਮਾਰ (ਪੈਰਾ ਤੀਰਅੰਦਾਜ਼ੀ)
12. ਪ੍ਰੀਤੀ ਪਾਲ (ਪੈਰਾ ਅਥਲੈਟਿਕਸ)
13. ਜੀਵਨਜੀ ਦੀਪਤੀ (ਪੈਰਾ ਅਥਲੈਟਿਕਸ)
14. ਅਜੀਤ ਸਿੰਘ (ਪੈਰਾ ਅਥਲੈਟਿਕਸ)
15. ਸਚਿਨ ਸਰਜੇਰਾਓ ਖਿਲਾੜੀ (ਪੈਰਾ ਅਥਲੈਟਿਕਸ)
16. ਧਰਮਬੀਰ (ਪੈਰਾ ਅਥਲੈਟਿਕਸ)
17. ਪ੍ਰਣਬ ਸੁਰਮਾ (ਪੈਰਾ ਅਥਲੈਟਿਕਸ)
18. ਐਚ ਹੋਕਾਟੋ ਸੇਮਾ (ਪੈਰਾ ਅਥਲੈਟਿਕਸ)
19. ਸਿਮਰਨ ਜੀ (ਪੈਰਾ ਅਥਲੈਟਿਕਸ)
20. ਨਵਦੀਪ (ਪੈਰਾ ਅਥਲੈਟਿਕਸ)
21. ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ)
22. ਤੁਲਸੀਮਥੀ ਮੁਰੁਗੇਸਨ (ਪੈਰਾ ਬੈਡਮਿੰਟਨ)
23. ਨਿਤਿਆ ਸ਼੍ਰੀ ਸੁਮਤੀ ਸਿਵਾਨ (ਪੈਰਾ ਬੈਡਮਿੰਟਨ)
24. ਮਨੀਸ਼ਾ ਰਾਮਦਾਸ (ਪੈਰਾ ਬੈਡਮਿੰਟਨ)
25. ਕਪਿਲ ਪਰਮਾਰ (ਪੈਰਾ ਜੂਡੋ)
26. ਮੋਨਾ ਅਗਰਵਾਲ (ਪੈਰਾ ਸ਼ੂਟਿੰਗ)
27. ਰੁਬੀਨਾ ਫਰਾਂਸਿਸ (ਪੈਰਾ ਸ਼ੂਟਿੰਗ)
28. ਸਵਪਨਿਲ ਸੁਰੇਸ਼ ਕੁਸਲੇ (ਸ਼ੂਟਿੰਗ)
29. ਸਰਬਜੋਤ ਸਿੰਘ (ਸ਼ੂਟਿੰਗ)
30. ਅਭੈ ਸਿੰਘ (ਸਕੁਐਸ਼)
31. ਸਾਜਨ ਪ੍ਰਕਾਸ਼ (ਤੈਰਾਕੀ)
32. ਅਮਨ (ਕੁਸ਼ਤੀ)

ਖੇਡਾਂ (ਜੀਵਨ ਭਰ) ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ

1. ਸੁੱਚਾ ਸਿੰਘ (ਅਥਲੈਟਿਕਸ)
2. ਮੁਰਲੀਕਾਂਤ ਰਾਜਾਰਾਮ ਪੇਟਕਰ (ਪੈਰਾ-ਤੈਰਾਕੀ)

ਦਰੋਣਾਚਾਰੀਆ ਪੁਰਸਕਾਰ (ਰੈਗੂਲਰ ਸ਼੍ਰੇਣੀ)
1. ਸੁਭਾਸ਼ ਰਾਣਾ (ਪੈਰਾ-ਸ਼ੂਟਿੰਗ)
2. ਦੀਪਾਲੀ ਦੇਸ਼ਪਾਂਡੇ (ਸ਼ੂਟਿੰਗ)
3. ਸੰਦੀਪ ਸਾਂਗਵਾਨ (ਹਾਕੀ)

ਦਰੋਣਾਚਾਰੀਆ ਅਵਾਰਡ (ਲਾਈਫਟਾਈਮ ਸ਼੍ਰੇਣੀ)
1. ਸ. ਮੁਰਲੀਧਰਨ (ਬੈਡਮਿੰਟਨ)
2. ਅਰਮਾਂਡੋ ਐਗਨੇਲੋ ਕੋਲਾਕੋ (ਫੁੱਟਬਾਲ)

ਰਾਸ਼ਟਰੀ ਖੇਡ ਪ੍ਰਮੋਸ਼ਨ ਐਵਾਰਡ
1. ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ

ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ 2024
1 ਚੰਡੀਗੜ੍ਹ ਯੂਨੀਵਰਸਿਟੀ (ਓਵਰ ਆਲ ਜੇਤੂ ਯੂਨੀਵਰਸਿਟੀ)
2. ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, (ਫਸਟ ਰਨਰ-ਅੱਪ ਯੂਨੀਵਰਸਿਟੀ)
3. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਦੂਜੀ ਰਨਰ ਅੱਪ ਯੂਨੀਵਰਸਿਟੀ)

Read More: IND vs AUS: ਸਿਡਨੀ ਟੈਸਟ ਦੀ ਪਹਿਲੇ ਦੀ ਖੇਡ ਸਮਾਪਤ, ਦਿਨ ਦੀ ਆਖਰੀ ਗੇਂਦ ‘ਤੇ ਬੁਮਰਾਹ ਨੇ ਖਵਾਜਾ ਨੂੰ ਬਣਾਇਆ ਸ਼ਿਕਾਰ

Exit mobile version