Site icon TheUnmute.com

ਖੇਡਾਂ ਵਤਨ ਪੰਜਾਬ ਦੀਆਂ 2023: ਮੋਹਾਲੀ ‘ਚ 25 ਤੋਂ 26 ਸਤੰਬਰ ਨੂੰ ਹੋਣਗੇ ਰਾਜ ਪੱਧਰੀ ਖੇਡਾਂ ਦੇ ਟ੍ਰਾਇਲ

ਝੋਨੇ

ਐਸ.ਏ.ਐਸ.ਨਗਰ, 22 ਸਤੰਬਰ 2023: ਪੰਜਾਬ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 (Khedan Watan Punjab Diyan) ਤਹਿਤ ਜਿਹੜੀਆਂ ਖੇਡਾਂ ਦੇ ਰਾਜ ਪੱਧਰ ਤੇ ਸਿੱਧੇ ਮੁਕਾਬਲੇ ਕਰਵਾਏ ਜਾ ਰਹੇ ਹਨ, ਉਹਨਾਂ ਖੇਡਾਂ ਦੇ ਖੇਡ ਟਰਾਇਲਾਂ ਮਿਤੀ 25 ਸਤੰਬਰ 2023 ਨੂੰ ਸਪੋਰਟਸ ਕੰਪਲੈਕਸ ਸੈਕਟਰ – 78 ਵਿਖੇ ਸਵੇਰੇ 09:00 ਵਜੇ ਕਰਵਾਏ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਮਿਤੀ 25 ਸਤੰਬਰ 2023 ਨੂੰ ਆਰਚਰੀ (ਤੀਰ ਅੰਦਾਜ਼ੀ), ਸਾਇਕਲਿੰਗ, ਘੋੜ ਸਵਾਰੀ, ਫੈਨਸਿੰਗ (ਤਲਵਾਰਬਾਜ਼ੀ), ਜਿਮਨਾਸਟਿਕਸ, ਕੈਕਿੰਗ ਅਤੇ ਕੈਨੋਇੰਗ, ਰਗਬੀ, ਵੁਸ਼ੂ ਅਤੇ ਰੋਇੰਗ ਦੇ ਟ੍ਰਾਇਲ ਕਰਵਾਏ ਜਾਣਗੇ। ਉੱਕਤ ਤੋਂ ਇਲਾਵਾ ਰੋਲਰ ਸਕੇਟਿੰਗ ਦੇ ਟ੍ਰਾਇਲ ਮਿਤੀ – 25 ਸਤੰਬਰ 2023 ਤੋਂ 26 ਸਤੰਬਰ 2025 ਤੱਕ ਕਰਵਾਏ ਜਾਣਗੇ।

ਚਾਹਵਾਨ ਖਿਡਾਰੀ ਅਪਣੀ ਖੇਡ ਕਿੱਟ, ਜਨਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਵਿਦਿਅਕ ਸੰਸਥਾਵਾਂ ਦੇ ਆਈ ਕਾਰਡ ਨਾਲ ਮਿਤੀ 25.09.2023 ਨੂੰ ਜ਼ਿਲ੍ਹਾ ਖੇਡ ਦਫ਼ਤਰ ਸਪੋਰਟਸ ਕੰਪਲੈਕਸ-78 ਮੋਹਾਲੀ ਵਿਖੇ ਰਿਪੋਰਟ ਕਰਨਗੇ। ਚੁਣੇ ਹੋਏ ਖਿਡਾਰੀ ਰਾਜ ਪੱਧਰ ਤੇ ਮੋਹਾਲੀ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ।

Exit mobile version