Site icon TheUnmute.com

ਖਰੜ: ਲੁਟੇਰਿਆਂ ਨੇ ਘਰ ‘ਚ ਬਜ਼ੁਰਗ ਬੀਬੀ ਨੂੰ ਬਣਾਇਆ ਬੰਧਕ, ਗਹਿਣੇ ਤੇ ਪੰਜ ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ

Kharar

ਚੰਡੀਗ੍ਹੜ, 27 ਦਸੰਬਰ 2023: ਮੋਹਾਲੀ ਦੇ ਖਰੜ ‘ਚ ਦੋ ਲੁਟੇਰਿਆਂ (Robbers) ਨੇ ਘਰ ‘ਚ ਦਾਖਲ ਹੋ ਕੇ ਇਕੱਲੀ ਬਜ਼ੁਰਗ ਬੀਬੀ ਦੇ ਹੱਥ-ਮੂੰਹ ਬੰਨ੍ਹ ਕੇ ਘਰ ‘ਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਬਜ਼ੁਰਗ ਬੀਬੀ ਦਾ ਪੁੱਤ ਕੋਰੀਓਗ੍ਰਾਫਰ ਦੱਸਿਆ ਜਾ ਰਿਹਾ ਹੈ।

ਇਹ ਘਟਨਾ ਸੋਮਵਾਰ ਰਾਤ ਕਰੀਬ 9.15 ਵਜੇ ਸ਼ਿਵਜੋਤ ਇਨਕਲੇਵ ਦੇ ਗੇਟ ਨੰਬਰ 3 ਨੇੜੇ ਫਲੈਟ ਨੰਬਰ 39 ਦੀ ਉਪਰਲੀ ਮੰਜ਼ਿਲ ‘ਤੇ ਵਾਪਰੀ। ਬਦਮਾਸ਼ ਘਰ ‘ਚੋਂ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਰੁਪਏ ਚੋਰੀ ਕਰਕੇ ਲੈ ਗਏ ਹਨ। ਪੁਲਿਸ ਨੇ ਕੋਰੀਓਗ੍ਰਾਫਰ ਰਜਨੀਸ਼ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖਰੜ ਦੇ ਡੀਐਸਪੀ ਕਰਨ ਸਿੰਘ ਸੰਧੂ, ਸਿਟੀ ਪੁਲੀਸ ਦੇ ਐਸਐਚਓ ਮਨਦੀਪ ਸਿੰਘ ਸਮੇਤ ਪੁਲੀਸ ਮੁਲਾਜ਼ਮਾਂ ਨੇ ਮੰਗਲਵਾਰ ਦੇਰ ਸ਼ਾਮ ਮੌਕੇ ਦਾ ਮੁਆਇਨਾ ਕੀਤਾ। ਸੂਚਨਾ ਤੋਂ ਬਾਅਦ ਰਜਨੀਸ਼ ਦੀ ਘਰਵਾਲੀ ਵੀ ਉੱਥੇ ਪਹੁੰਚ ਗਈ ਹੈ। ਜਦੋਂਕਿ ਰਜਨੀਸ਼ ਨੇ ਡਰੀ ਹੋਈ ਮਾਂ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੁਟੇਰੇ (Robbers) ਪਰਿਵਾਰ ਨੂੰ ਜਾਣਦੇ ਸਨ। ਰਜਨੀਸ਼ ਦੇ ਜਾਣ ਤੋਂ 5 ਮਿੰਟ ਬਾਅਦ ਉਸ ਨੇ ਰਜਨੀਸ਼ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਆਪਣੀ ਮਾਂ ਨੂੰ ਰਜਨੀਸ਼ ਦੀ ਜਾਣਕਾਰ ਦੱਸ ਕੇ ਦਰਵਾਜ਼ਾ ਖੋਲ੍ਹਿਆ। ਸ਼ਿਵਜੋਤ ਇਨਕਲੇਵ ਵਿੱਚ ਜਿੱਥੇ ਲੁੱਟ ਦੀ ਵਾਰਦਾਤ ਹੋਈ ਹੈ, ਉਹ ਇਲਾਕਾ ਕਾਫੀ ਭੀੜ ਵਾਲਾ ਹੈ। ਇਸ ਤੋਂ ਇਲਾਵਾ ਕਲੋਨੀ ਵਿੱਚ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਹਨ। ਫਿਰ ਵੀ ਇਲਾਕੇ ਵਿੱਚ ਅਜਿਹੀ ਵੱਡੀ ਘਟਨਾ ਕਲੋਨੀ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀ ਹੈ।

Exit mobile version