10 ਅਕਤੂਬਰ 2024: ਖੰਨਾ ਦੇ ਗੁਰਦੁਆਰਾ ਸਾਹਿਬ ਗ੍ਰੰਥੀ ਦੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਦੱਸ ਦੇਈਏ ਕਿ ਗ੍ਰੰਥੀ ਤੇ ਸ਼ਰਾਬ ਅਤੇ ਮੀਟ ਖਾਣ ਦੇ ਇਲਜਾਮ ਲਗਾਏ ਜਾ ਰਹੇ ਹਨ| ਗੁਰਦੁਆਰਾ ਕਮੇਟੀ ਦੇ ਲੋਕਾਂ ਨੇ ਹੰਗਾਮਾ ਕੀਤਾ, ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਗ੍ਰੰਥੀ ਨੂੰ ਉਸਦੇ ਦੋਸਤ ਦੇ ਘਰ ਤੋਂ ਕਾਬੂ ਕੀਤਾ ਗਿਆ ਹੈ, ਉਥੇ ਹੀ ਹੁਣ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ, ਅਤੇ ਪੁਲਿਸ ਨੇ ਗ੍ਰੰਥੀ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ|