19 ਨਵੰਬਰ 2024: ਖੰਨਾ (khanna) ਦੇ ਮਾਤਾ ਰਾਣੀ ਇਲਾਕੇ ‘ਚ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਦੱਸ ਦੇਈਏ ਕਿ 4 ਸਾਲਾ ਪਰਵੀਸ਼ (parvish) ਨਾਂ ਦਾ ਬੱਚਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ‘ਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ (kite) ਨੂੰ ਫੜਨ ਲਈ ਭੱਜ ਰਹੇ ਬੱਚਿਆਂ ਦੇ ਹੱਥਾਂ ‘ਚ ਫੜੀ ਪਲਾਸਟਿਕ ਦੀ ਡੋਰ ਪਰਵੀਸ਼ ਦੇ ਗਰਦਨ ਦੀ ਨਾੜ ‘ਤੇ ਜਾ ਲੱਗੀ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ ‘ਤੇ ਟਾਂਕੇ ਲਗਾਏ ਗਏ| .
ਉਥੇ ਹੀ ਦੀਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਸ ਦਾ ਲੜਕਾ ਪਰਵੀਸ਼ 4 ਸਾਲ ਦਾ ਹੈ। ਉਹ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਗਲੀ ‘ਚ ਕੁਝ ਬੱਚੇ ਪਤੰਗ ਉਡਾ ਰਹੇ ਸੀ, ਜਿਸ ਕਾਰਨ ਪਰਵੀਸ਼ ਦੇ ਗਲੇ ਤਾਰ ਫਸ ਗਈ ਅਤੇ ਗਲਾ ਵੱਢ ਕੇ ਉਸ ਦੀ ਹੱਡੀ ਤੱਕ ਜਾ ਪਹੁੰਚੀ। ਜਿਵੇਂ ਹੀ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਬੱਚੇ ਨੂੰ ਖੰਨਾ ਦੇ ਨਿੱਜੀ ਹਸਪਤਾਲ ਲੈ ਗਏ, ਜ਼ਖ਼ਮੀ ਐਨਾ ਜਿਆਦਾ ਸੀ ਕਿ ਡਾਕਟਰਾਂ ਦੇ ਵਲੋਂ ਉਸਦੇ ਟਾਂਕੇ ਲਗਾਏ ਗਏ ਹਨ। ਦੀਪਕ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਬੱਚੇ ਦੀ ਜਾਨ ਬਚ ਗਈ।