Site icon TheUnmute.com

Khanauri border: ਖਨੌਰੀ ਬਾਰਡਰ ‘ਤੇ ਕਿਸਾਨ ਵੱਲੋਂ ਖੁ.ਦ.ਕੁ.ਸ਼ੀ !, ਟੈਂਟ ‘ਚ ਮਿਲੀ ਲਾ.ਸ਼

Khanauri border

ਚੰਡੀਗੜ੍ਹ, 25 ਸਤੰਬਰ 2024: ਅੱਜ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ (Khanauri border) ਤੋਂ ਕਿਸਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਦੱਸਿਆ ਅਜੇ ਰਿਹਾ ਹੈ ਕਿ ਖਨੌਰੀ ਬਾਰਡਰ ‘ਤੇ ਅੱਜ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੀਤ ਸਿੰਘ, ਵਾਸੀ ਮਾਨਸਾ ਵਜੋਂ ਹੋਈ ਹੈ | ਉਕਤ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਬਾਰਡਰ ‘ਤੇ ਡਟਿਆ ਹੋਇਆ ਸੀ |

ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਵੇਲੇ ਉਕਤ ਕਿਸਾਨ ਨੇ ਖੁਦਕੁਸ਼ੀ ਕਰ ਲਈ। ਸਵੇਰੇ ਕਰੀਬ 10.45 ਵਜੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ‘ਚ ਜਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਨੇ ਟਰਾਲੀ ਨਾਲ ਰੱਸੀ ਬੰਨ੍ਹੀ ਹੋਈ ਸੀ ਅਤੇ ਉਸ ‘ਚ ਗਰਦਨ ਫਸਾ ਕੇ ਲੇਟ ਗਿਆ ਸੀ।

ਅੰਦੋਲਨ (Khanauri border) ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਕਤ ਕਿਸਾਨ ਬਹੁਤ ਘੱਟ ਹੀ ਘਰ ਜਾਂਦਾ ਸੀ। ਕਿਸਾਨ ਦੇ ਸਿਰ ‘ਤੇ ਕਰਜ਼ਾ ਵੀ ਸੀ ਅਤੇ ਉਹ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਸੀ। ਉਹ ਆਪਣੇ ਪੁੱਤ ਦੇ ਵਿਆਹ ‘ਚ ਵੀ ਸ਼ਾਮਲ ਨਹੀਂ ਹੋਇਆ। ਉਹ ਅੰਦਲੋਨ ਲਾਈਟ ਦਾ ਕੰਮ ਦੇਖਦਾ ਸੀ |

ਇਸ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮੈਂ ਚੰਡੀਗੜ੍ਹ ਆਇਆ ਹੋਇਆ ਸੀ। ਹੁਣ ਮੌਕੇ ‘ਤੇ ਜਾ ਰਹੇ ਹਾਂ। ਇਹ ਕਿਸਾਨ ਸੰਘਰਸ਼ ਨੂੰ ਬਹੁਤ ਸਮਰਪਿਤ ਸੀ। ਉਹ ਪੂਰੇ ਧਰਨੇ ਵਾਲੀ ਥਾਂ ‘ਤੇ ਬਿਜਲੀ ਦਾ ਸਾਰਾ ਕੰਮ ਦੇਖਦਾ ਰਿਹਾ ਸੀ |

Exit mobile version