ਚੰਡੀਗੜ੍ਹ 30 ਜਨਵਰੀ 2022: ਦੇਸ਼ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਦਾ ਕਹਿਰ ਜਾਰੀ ਹੈ। ਜਿਸਦੇ ਚਲਦੇ ਦੇਸ਼ ‘ਚ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ |ਇਸਦੇ ਤਹਿਤ ਦੇਸ਼ ‘ਚ 75 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ | ਕੋਰੋਨਾ ਕਹਿਰ ਦੇ ਚਲਦੇ ਦੇਸ਼ ‘ਚ ਹੁਣ ਤੱਕ ਓਮੀਕਰੋਨ (Omicron) ਸੰਕਰਮਿਤਾਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਕੇਰਲ ਸਰਕਾਰ (Kerala Government) ਨੇ ਐਤਵਾਰ ਨੂੰ ਰਾਜ ‘ਚ ਲਾਕਡਾਊਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ‘ਚ ਸੂਬੇ ‘ਚ ਕੋਰੋਨਾ ਦੇ 50 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਅੱਜ ਦੇਸ਼ ‘ਚ ਕੋਰੋਨਾ ਸੰਕਟ ਦੇ ਦੋ ਸਾਲ ਪੂਰੇ ਹੋ ਗਏ ਹਨ। ਪਹਿਲਾ ਮਾਮਲਾ ਕੇਰਲ (Kerala) ਵਿੱਚ 30 ਜਨਵਰੀ 2020 ਨੂੰ ਹੀ ਸਾਹਮਣੇ ਆਇਆ ਸੀ। ਇਨ੍ਹਾਂ ਦੋ ਸਾਲਾਂ ‘ਚ ਸਾਲ 2021 ਦੌਰਾਨ ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਸਭ ਤੋਂ ਵੱਧ ਤਬਾਹੀ ਮਚਾਈ ਅਤੇ ਇਸ ਦੌਰਾਨ ਕਈ ਲੋਕਾਂ ਦੀ ਜਾਨ ਚਲੀ ਗਈ।