Site icon TheUnmute.com

ਕੇਜਰੀਵਾਲ ਦੀ ਭਾਜਪਾ ਸਮਰਥਕਾਂ ਨੂੰ ਅਪੀਲ, ਇੱਕ ਵਾਰ ਆਪਣੀ ਪਾਰਟੀ ਨੂੰ ਭੁੱਲ ਕੇ ਦੇਸ਼ ਲਈ ਵੋਟ ਪਾਓ

Gazipur landfill site

ਚੰਡੀਗੜ੍ਹ 27 ਅਕਤੂਬਰ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਕੂੜੇ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਨ ਲਈ ਵੀਰਵਾਰ ਨੂੰ ਗਾਜ਼ੀਪੁਰ ਲੈਂਡਫਿਲ ਸਾਈਟ (Gazipur landfill site) ‘ਤੇ ਪਹੁੰਚੇ। ਇਸ ਦੌਰਾਨ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਗਾਜ਼ੀਪੁਰ ‘ਚ ਦਿੱਲੀ ਭਾਜਪਾ ਵਰਕਰ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋ ਗਏ ਅਤੇ ਆਪਸ ‘ਚ ਭਿੜ ਗਏ।

ਗਾਜ਼ੀਪੁਰ ਲੈਂਡਫਿਲ ਸਾਈਟ ‘ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਮਰਥਕਾਂ ਨੂੰ ਮੇਰੀ ਅਪੀਲ ਹੈ- ‘ਥੋੜਾ ਸੋਚੋ। ਭਾਜਪਾ ਨੇ ਦਿੱਲੀ ਨੂੰ ਗੰਦਗੀ ਤੇ ਕੂੜੇ ਦੇ ਪਹਾੜਾਂ ਤੋਂ ਇਲਾਵਾ ਕੀ ਦਿੱਤਾ? ਇੱਕ ਵਾਰ ਆਪਣੀ ਪਾਰਟੀ ਨੂੰ ਭੁੱਲ ਕੇ ਦੇਸ਼ ਲਈ ਵੋਟ ਪਾਓ।

ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਕਿ ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ਵਿੱਚ ਬੈਠੀ ਭਾਜਪਾ ਨੇ ਦਿੱਲੀ ਵਿੱਚ ਥਾਂ-ਥਾਂ ਕੂੜਾ ਫੈਲਾ ਦਿੱਤਾ ਹੈ, ਅੱਜ ਮੈਂ ਗਾਜ਼ੀਪੁਰ ਵਿੱਚ ਕੂੜੇ ਦਾ ਪਹਾੜ ਦੇਖਣ ਆਇਆ ਹਾਂ।

Exit mobile version