ਬੈਂਗਲੁਰੂ

ਕੇਜਰੀਵਾਲ ਬੈਂਗਲੁਰੂ ‘ਚ ਕਿਸਾਨਾਂ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਸੰਮੇਲਨ ‘ਚ ਕਰਨਗੇ ਸ਼ਿਰਕਤ

ਚੰਡੀਗੜ੍ਹ 18 ਅਪ੍ਰੈਲ 2022: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਲੋਕਾਂ ਨੂੰ “ਨਵੇਂ ਯੁੱਗ ਦੀ ਰਾਜਨੀਤੀ” ਦਾ ਸੰਦੇਸ਼ ਦੇਣ ਲਈ 21ਅਪ੍ਰੈਲ ਨੂੰ ਬੈਂਗਲੁਰੂ ਪਹੁੰਚਣਗੇ। ਪਾਰਟੀ ਆਗੂਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੇਜਰੀਵਾਲ ਕਰਨਾਟਕ ‘ਚ ਕਿਸਾਨ ਨੇਤਾ ਕੋਡਿਹੱਲੀ ਚੰਦਰਸ਼ੇਖਰ ਦੇ ਸੱਦੇ ‘ਤੇ ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਸੰਮੇਲਨ ‘ਚ ਸ਼ਿਰਕਤ ਕਰਨਗੇ। ਕੇਜਰੀਵਾਲ ਦਾ ਰਾਜ ਦੌਰਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ‘ਆਪ’ 2023 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

‘ਆਪ’ ਕਰਨਾਟਕ ਦੇ ਕਨਵੀਨਰ ਪ੍ਰਿਥਵੀ ਰੈਡੀ ਨੇ ਕਿਹਾ ਕਿ ‘ਆਪ’ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਲਿਆਂ ਦਾ ਪਲੇਟਫਾਰਮ ਹੈ ਅਤੇ ਅਜਿਹੇ ਲੋਕਾਂ ਨੂੰ ਵਿਧਾਨ ਸਭਾ ‘ਚ ਚੁਣਨਾ ਚਾਹੁੰਦੀ ਹੈ, ਤਾਂ ਜੋ ਕਿਸਾਨ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ, ”ਇਹ ਇਤਿਹਾਸਕ ਦਿਨ ਹੋਵੇਗਾ।

ਸੂਬੇ ਦੇ ਕਿਸਾਨਾਂ ਨੇ ਹੁਣ ਤੱਕ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ, ਪਰ ਬਦਲੇ ਵਿੱਚ ਸਿਰਫ਼ ਝੂਠੇ ਵਾਅਦੇ ਹੀ ਮਿਲੇ ਹਨ। ਸੂਬੇ ਦੇ ਕਿਸਾਨਾਂ ਨੇ ਹੁਣ ਖੁਦ ਸਿਆਸਤ ਵਿੱਚ ਆਉਣ ਅਤੇ ਆਪਣਾ ਭਵਿੱਖ ਬਣਾਉਣ ਦਾ ਫੈਸਲਾ ਕਰ ਲਿਆ ਹੈ। ਸਾਰੀਆਂ ਪਾਰਟੀਆਂ ਦੀ ਪਰਖ ਕਰਨ ਤੋਂ ਬਾਅਦ ਅੱਜ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਸਿਰਫ਼ ‘ਆਪ’ ਹੀ ਮਸਲੇ ਹੱਲ ਕਰਨ ਦਾ ਕੰਮ ਕਰ ਰਹੀ ਹੈ।

ਰੈੱਡੀ ਨੇ ਕਿਹਾ ਕਿ ਕੇਜਰੀਵਾਲ ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰਨਗੇ ਕਿ ਆਮ ਲੋਕ ਕਿਵੇਂ ‘ਇਨਕਲਾਬ’ ਲਿਆ ਸਕਦੇ ਹਨ ਜੋ ‘ਆਪ’ ਦੇ ਜ਼ਰੀਏ ਦਿੱਲੀ ਅਤੇ ਪੰਜਾਬ ‘ਚ ਕੀਤਾ ਗਿਆ ਹੈ ਅਤੇ ਕਰਨਾਟਕ ‘ਚ ਇਸ ਨੂੰ ਕਿਵੇਂ ਦੁਹਰਾਇਆ ਜਾ ਸਕਦਾ ਹੈ, ਅਤੇ ਅਸੀਂ ਆਮ ਆਦਮੀ ਦੇ ‘ਨਵੇਂ ਯੁੱਗ’ ਦੀ ਰਾਜਨੀਤੀ ਦੀ ਸ਼ੁਰੂਆਤ ਬਾਰੇ ਵੀ ਗੱਲ ਕਰਾਂਗੇ।

Scroll to Top