July 4, 2024 8:56 pm
Kejriwal

ਕੇਜਰੀਵਾਲ 31 ਦਸੰਬਰ ਨੂੰ ਪਟਿਆਲਾ ਵਿਖੇ ਕੱਢਣਗੇ ਸ਼ਾਂਤੀ ਮਾਰਚ

ਚੰਡੀਗੜ੍ਹ 27 ਦਸੰਬਰ 2021 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( Arvind Kejriwal) ਪੰਜਾਬ ਦੌਰੇ ‘ਤੇ ਆ ਰਹੇ ਹਨ। ਕੇਜਰੀਵਾਲ 31 ਦਸੰਬਰ ਨੂੰ ਪਟਿਆਲਾ ਪਹੁੰਚਣਗੇ, ਜਿੱਥੇ ਉਹ ਪੰਜਾਬ ਵਿੱਚ ਅਮਨ-ਸ਼ਾਂਤੀ ਲਈ ਸ਼ਾਂਤੀ ਮਾਰਚ ਕੱਢਣਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੇ ਇਸ ਕਾਮਨਾ ਨੂੰ ਲੈ ਕੇ 31 ਦਸੰਬਰ ਨੂੰ ਸ਼ਾਂਤੀ ਮਾਰਚ ਕੱਢੇਗੀ।