July 5, 2024 12:37 pm
ਕੇਜਰੀਵਾਲ

Punjab Election Results 2022: ਕੇਜਰੀਵਾਲ ਨੇ ਪੰਜਾਬ ‘ਚ ‘ਆਪ’ ਦੀ ਜਿੱਤ ਨੂੰ ਇਨਕਲਾਬ ਦੱਸਿਆ

ਚੰਡੀਗੜ੍ਹ 10 ਮਾਰਚ 2022: (Punjab Election Results 2022) ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ੁਰੂ ਹੋਣ ਤੇ ਲਗਾਤਾਰ ਹੀ ਆਮ ਆਦਮੀ ਪਾਰਟੀ ਪੂਰੇ ਪੰਜਾਬ ‘ਚੋਂ ਅੱਗੇ ਚੱਲਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਲਗਾਤਾਰ ਹੀ ਆਪ ਪਾਰਟੀ ਦੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨਾਲ ਇੱਕ ਫੋਟੋ ਟਵੀਟ ਕੀਤੀ ਹੈ। ਇਸ ‘ਚ ਉਨ੍ਹਾਂ ਨੇ ‘ਆਪ’ ਦੀ ਜਿੱਤ ਨੂੰ ਇਨਕਲਾਬ ਦੱਸਿਆ ਹੈ। ਉਨ੍ਹਾਂ ਲਿਖਿਆ ਕਿ ਇਸ ਇਨਕਲਾਬ ਲਈ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ |
ਤੁਹਾਨੂੰ ਦੱਸ ਦਈਏ ਕਿ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਅਜੀਤਪਾਲ ਸਿੰਘ ਕੋਹਲੀ ਨੇ ਜਿੱਤ ਹਾਸਲ ਕੀਤੀ ਹੈ | ਇਸਦੇ ਨਾਲ ਹੀ ਅਮਨ ਅਰੋੜਾ ਤੇ ਆਪ ਦੀ ਤੀਸਰੀ ਜਿੱਤ ਜਗਰਾਓਂ ਤੋਂ ਸਰਵਜੀਤ ਕੌਰ ਮਾਣੂੰਕੇ ਜਿੱਤੀ ਹੈ | ਆਮ ਆਦਮੀ ਪਾਰਟੀ 89 ਸੀਟਾਂ ਤੋਂ ਅੱਗੇ ਚਲ ਰਹੀ ਹੈ |

ਕੇਜਰੀਵਾਲ