Raja Waring

ਕੇਜਰੀਵਾਲ ਪਹਿਲਾਂ ਗ਼ਰੀਬ ਮੁੱਖ ਮੰਤਰੀ ਹੈ ਜੋ VIP ਹੋਟਲਾਂ ‘ਚ ਖਾਂਦਾ ਹੈ ਖਾਣਾ : ਰਾਜਾ ਵੜਿੰਗ

ਅੰਮ੍ਰਿਤਸਰ 25 ਦਸੰਬਰ 2021 : ਪੰਜਾਬ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring) ਸਵੇਰ ਤੋਂ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ;’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨਾਲ ਮੁਲਾਕਾਤ ਕੀਤੀ , ਵੜਿੰਗ ਨੇ ਮੰਗ ਕੀਤੀ ਕਿ ਦਿੱਲੀ ਏਅਰਪੋਰਟ ਤੱਕ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ, ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਜੋ ਕਿ ਆਪਣੇ ਆਪ ਨੂੰ ਇੱਕ ਸਾਧਾਰਨ ਇਨਸਾਨ ਦੱਸਦੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਇੱਕ ਆਮ ਆਦਮੀ ਹਨ, ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਇਕ ਫਾਈਵ ਸਟਾਰ ਹੋਟਲ ਦੇ ਵਿੱਚ ਰੋਕਿਆ ਗਿਆ ਹੈ, ਉਨ੍ਹਾਂ ਨੂੰ ਮਿਲਣ ਵਾਸਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Raja Waring)ਪਹੁੰਚੇ ਅਤੇ ਉਨ੍ਹਾਂ ਵੱਲੋਂ ਉਨ੍ਹਾਂ ‘ਤੇ ਸ਼ਬਦੀ ਹਮਲੇ ਵੀ ਕੀਤੇ ਗਏ, ਉੱਥੇ ਹੀ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਪਹੁੰਚ ਸਕਦੀਆਂ ਹਨ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਕਿਉਂ ਨਹੀਂ,

ਰਾਜਾ ਵੜਿੰਗ (Raja Waring) ਨੇ ਕਿਹਾ ਕਿ ਸੁਖਬੀਰ ਬਾਦਲ ਮਹੀਨੇ ‘ਚ ਸਤਾਸੀ ਲੱਖ ਤੋਂ ਵੱਧ ਆਪਣੀਆਂ ਬੱਸਾਂ ਤੋਂ ਕਮਾਉਂਦਾ ਹੈ, ਵੜਿੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਲੀ ਪਹੁੰਚ ਕੇ ਵੀ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਕੋਈ ਵੀ ਸਾਰਥਕ ਜਵਾਬ ਦੇਣ ਦੀ ਗੱਲ ਨਹੀਂ ਕੀਤੀ, ਇੱਥੋਂ ਤਕ ਕਿ ਉਨ੍ਹਾਂ ਵੱਲੋਂ ਤਾਂ ਮਿਲਣ ਦੀ ਕੋਸ਼ਿਸ਼ ਵੀ ਮੇਰੇ ਨਾਲ ਨਹੀਂ ਕੀਤੀ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਕਿ ਅੱਜ ਨੂੰ ਪਤਾ ਲੱਗਾ ਕਿ ਉਹ ਅੰਮ੍ਰਿਤਸਰ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਇਕ ਨਿੱਜੀ ਹੋਟਲ ‘ਚ ਪਹੁੰਚ ਕੇ ਉਨ੍ਹਾਂ ਨੂੰ ਮੁਲਾਕਾਤ ਕੀਤੀ ਗਈ, ਪਰ ਉਹ ਅੱਜ ਵੀ ਆਪਣੇ ਸਵੀਟ ਰੂਮ ਚੋਂ ਬਾਹਰ ਨਹੀਂ ਨਿਕਲੇ, ਵੜਿੰਗ (Raja Waring) ਨੇ ਕਿਹਾ ਕਿ ਉਂਜ ਤੇ ਇਹ ਕਹਿੰਦਿਆਂ ਕਿ ਆਮ ਆਦਮੀ ਦੇ ਮੁੱਖ ਮੰਤਰੀ ਹਨ ਪਰ ਜਿਸ ਤਰ੍ਹਾਂ ਇਨ੍ਹਾਂ ਵੱਲੋਂ ਵੀ.ਆਈ.ਪੀ. ਹੋਟਲਾਂ ਦੇ ‘ਚ ਆ ਕੇ ਸਵੀਟ ਰੂਮ ਦਿਤੇ ਜਾ ਰਹੇ ਹਨ, ਇੱਥੋਂ ਇਨ੍ਹਾਂ ਦੀ ਮਨਸ਼ਾ ਸਾਫ਼ ਪਤਾ ਲੱਗ ਜਾਂਦੀ ਹੈ ਕਿ ਇਹ ਪਹਿਲਾ ਗ਼ਰੀਬ ਅਜਿਹਾ ਮੁੱਖ ਮੰਤਰੀ ਜੋ ਵੀਆਈਪੀ ਹੋਟਲਾਂ ‘ਚ ਜਾ ਕੇ ਰੋਟੀ ਖਾਂਦਾ ਹੈ ਉਹ ਵੀ ਵਰਕਰਾਂ ਕੋਲੋ ਹਜਾਰ ਹਜ਼ਾਰ ਪੀਆ ਲੈ ਕੇ ਅਤੇ ਜਾਂ ਦਿੱਲੀ ਸਰਕਾਰ ‘ਤੇ ਬੋਝ ਪਾ ਕੇ,

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਰਾਜਾ ਵੜਿੰਗ ਚਾਹੁੰਦੇ ਹੈ ਕਿ ਪੀਆਰਟੀਸੀ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਚਲਣ ਤਾਂ ਉਹ ਉਨ੍ਹਾਂ ਦਾ ਟੈਕਸ ਭਰ ਸਕਦੇ ਹਨ ਤੇ ਬੱਸਾਂ ਚੱਲ ਜਾਣਗੀਆਂ, ਇਸੇ ਨਾਲ ਉਨ੍ਹਾਂ ਦੇ ਬੋਲਾਂ ਜੋ ਵੀਆਈਪੀ ਜਗ੍ਹਾ ਤਿਆਗੇ ਮੀਟਿੰਗ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਰਿਹਾਇਸ਼ਾਂ ਤਾਂ ਲਗਾਤਾਰ ਵੇਚ ਰਹੀ ਹੈ ਤਾਂ ਸਾਨੂੰ ਮਜਬੂਰਨ ਇਸ ਤਰ੍ਹਾਂ ਹੋਟਲਾਂ ‘ਚ ਆ ਕੇ ਮੀਟਿੰਗਾਂ ਕਰਨੀਆਂ ਪੈ ਰਹੀਆਂ ਹਨ,

Scroll to Top