June 28, 2024 12:35 pm
Kejriwal

ਕੇਜਰੀਵਾਲ ਵੱਲੋਂ ਅੱਜ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੀਤਾ ਗਿਆ

ਪਟਿਆਲਾ 31 ਦਸੰਬਰ 2021 : ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਤੋਂ ਸ਼ੁਰੂ ਹੋਇਆ ਇਹ ਸ਼ਾਂਤੀ ਮਾਰਚ ਪਟਿਆਲਾ ਦੇ ਲੀਲਾ ਭਵਨ ਚੌਕ ਤੱਕ ਪਹੁੰਚਿਆ ਜਿੱਥੇ ਲੋਕਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ, ਉੱਥੇ ਹੀ ਕੇਜਰੀਵਾਲ (Kejriwal) ਵੱਲੋਂ ਕੀਤੇ ਗਏ ਸ਼ਾਂਤੀ ਮਾਰਚ ਨੂੰ ਲੈ ਕੇ ਪਟਿਆਲਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੀਆਂ ਬੇਅਦਬੀਆਂ ਦੇ ਮਾਮਲੇ ਨੂੰ ਲੈ ਕੇ ਅਤੇ ਲੋਅ ਐਂਡ ਆਰਡਰ ਦੀ ਸਥਿਤੀ ਮੁੱਖ ਰੱਖਦਿਆਂ ਅੱਜ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੀਤਾ ਗਿਆ, ਇਸ ਸ਼ਾਂਤੀ ਮਾਰਚ ਦੌਰਾਨ ਜਿੱਥੇ ਕੇਜਰੀਵਾਲ (Kejriwal) ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਕਿ ਉਸੇ ਹੀ ਅੱਜ ਇਸ ਸ਼ਾਂਤੀ ਮਾਰਚ ਵਿੱਚ ਲੋਕਾਂ ਦੇ ਵਿਸ਼ਾਲ ਇਕੱਠ ਨੇ ਸਾਬਤ ਕਰ ਦਿੱਤਾ ਕਿ ਲੋਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਜਿਸ ਦੀ ਮਿਸਾਲ ਅੱਜ ਪਟਿਆਲਾ ਵਿਖੇ ਹੋਏ ਇਸ ਵਿਸ਼ਾਲ ਇਕੱਠ ਤੋਂ ਮਿਲ ਗਈ ਹੈ,