July 7, 2024 9:27 am
Channi

ਕੇਜਰੀਵਾਲ ਨੇ ਮਜੀਠੀਆ ਨਾਲ ਮਿਲ ਕੇ ਪੰਜਾਬ ਨੂੰ ਦਿੱਤਾ ਧੋਖਾ : CM ਚੰਨੀ

ਚੰਡੀਗੜ੍ਹ 24 ਦਸੰਬਰ 2021 : ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਿਰਫ ਬਿਆਨਬਾਜ਼ੀ ਕਰਨਾ ਜਾਣਦੇ ਹਨ। ਭਗਵੰਤ ਮਾਨ ਨੇ ਕੇਜਰੀਵਾਲ ਦੇ ਸਮਰਥਨ ਕੀਤਾ ਸੀ। ਅਫਸਰਾਂ ਨੂੰ ਰਿਸ਼ਵਤ ਤੋਂ ਲੈ ਕੇ ਧਮਕੀਆਂ ਤੱਕ ਸਭ ਕੁਝ ਮਿਲਿਆ। ਇਸ ਕਾਰਨ 10 ਵਿਧਾਇਕ ਕੇਜਰੀਵਾਲ ਦਾ ਸਾਥ ਛੱਡ ਗਏ। ਅਸੀਂ ਬਿੱਲੀ ਨੂੰ ਬੈਗ ‘ਚੋਂ ਬਾਹਰ ਕੱਢਿਆ। ਉਨ੍ਹਾਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ (Bikram Majithia) ਤੋਂ ਮੁਆਫੀ ਮੰਗੀ ਸੀ। ਮਜੀਠੀਆ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

CM ਚੰਨੀ ਨੇ ਵੀ ਬਿਕਰਮ ਮਜੀਠੀਆ (Bikram Majithia) ਖਿਲਾਫ ਦਰਜ FIR ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ‘ਚ ਨਸ਼ਾ ਫੈਲਿਆ, ਜਿਸ ਕਾਰਨ ਸੂਬੇ ਨੂੰ ਉੜਦਾ ਪੰਜਾਬ ਵੀ ਕਿਹਾ ਜਾਣ ਲੱਗਾ। ਮੇਰੀ ਕੈਬਨਿਟ ਨੇ ਇਸ ‘ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਈਕੋਰਟ ਦੀ ਰਿਪੋਰਟ ਹੈ ਕਿ ਮਜੀਠੀਆ (Bikram Majithia)ਖਿਲਾਫ ਕਾਫੀ ਸਬੂਤ ਹਨ ਅਤੇ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਉਸੇ ਰਿਪੋਰਟ ਨੂੰ ਐਫਆਈਆਰ ‘ਚ ਤਬਦੀਲ ਕਰਕੇ ਪਰਚਾ ਦਰਜ ਕੀਤਾ ਹੈ।