Site icon TheUnmute.com

ਕੇਂਦਰ ਤੇ ਭੜਕੇ ਕੇਜਰੀਵਾਲ,ਓਮੀਕਰੋਨ ਦੇ ਚੱਲਦੇ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਦ ਕਰਨ ਦੀ ਕੀਤੀ ਮੰਗ

Kejriwal angry at Center

Kejriwal angry at Center

ਚੰਡੀਗੜ੍ਹ 30 ਨਵੰਬਰ 2021: ਦੁਨੀਆਂ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਦਾ ਡਰ ਭਾਰਤ ਵਿੱਚ ਦੇਖਿਆ ਜਾ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਅਰਵਿੰਦ ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ਬੰਦ ਕਰਨ ‘ਚ ਦੇਰੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਇਹ ਦੇਰੀ ਕਿਉਂ ਕੀਤੀ ਜਾ ਰਹੀ ਹੈ, ਪਹਿਲੀ ਲਹਿਰ ‘ਚ ਵੀ ਇਹੀ ਗਲਤੀ ਕੀਤੀ ਗਈ ਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਪ੍ਰਧਾਨ ਮੰਤਰੀ ਮੋਦੀ ਨੂੰ ਅੰਤਰਰਾਸ਼ਟਰੀ ਉਡਾਣਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ।ਅਰਵਿੰਦ ਕੇਜਰੀਵਾਲ ਦੇ ਟਵੀਟ ‘ਚ ਕਿਹਾ ਕਿ ਹਾਲ ਹੀ ‘ਚ ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਰਤੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸਇਸ ਖ਼ਬਰ ਤੇ ਰੀ-ਟਵੀਟ ਕਰਦੇ ਹੋਏ ਲਿਖਿਆ ਕਿ ਕਈ ਦੇਸ਼ਾਂ ਨੇ ਓਮੀਕਰੋਨ ਵੇਰੀਐਂਟ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਰੋਕ ਦਿੱਤਾ ਹੈ। ਅਸੀਂ ਦੇਰੀ ਕਿਉਂ ਕਰ ਰਹੇ ਹਾਂ? ਪਹਿਲੀ ਲਹਿਰ ਵਿੱਚ ਵੀ ਅਸੀਂ ਵਿਦੇਸ਼ੀ ਉਡਾਣਾਂ ਨੂੰ ਰੋਕਣ ਵਿੱਚ ਦੇਰੀ ਕੀਤੀ ਸੀ। ਸਭ ਤੋਂ ਵੱਧ ਵਿਦੇਸ਼ੀ ਉਡਾਣਾਂ ਦਿੱਲੀ ਆਉਂਦੀਆਂ ਹਨ, ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੈ। ਪ੍ਰਧਾਨ ਮੰਤਰੀ ਸਾਹਿਬ ਕਿਰਪਾ ਕਰਕੇ ਫਲਾਈਟਾਂ ਤੁਰੰਤ ਬੰਦ ਕਰ ਦਿਓ।

Exit mobile version