little reporter

Jammu & kashmir: ਕਸ਼ਮੀਰ ਦੀ ਨੰਨ੍ਹੀ ਪੱਤਰਕਾਰ ਨੇ ਖੋਲ੍ਹੀ ਵਿਕਾਸ ਦੀ ਪੋਲ

ਚੰਡੀਗੜ੍ਹ 13 ਜਨਵਰੀ 2022: ਸੋਸ਼ਲ ਮੀਡੀਆ ’ਤੇ ਹਰ ਦਿਨ ਕੋਈ ਨਾ ਕੋਈ ਮਜ਼ੇਦਾਰ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ |ਇਸਦੇ ਨਾਲ ਹੀ ਬੱਚਿਆਂ ਦੇ ਇਕ ਤੋਂ ਇਕ ਮਜ਼ੇਦਾਰ ਵੀਡੀਓ ਸ਼ੇਅਰ ਹੁੰਦੇ ਰਹਿੰਦੇ ਹਨ। ਇਨ੍ਹਾਂ ’ਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਨੇ ਜੋ ਕਿ ਵੱਡੇ-ਵੱਡੇ ਸੂਝਵਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਇਸ ਲੜੀ ’ਚ ਕਸ਼ਮੀਰ ਤੋਂ ਇਕ ਨੰਨ੍ਹੀ ਬੱਚੀ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ’ਤੇ ਧਮਾਲ ਪਾ ਰਿਹਾ ਹੈ। ਇਸ ਵੀਡੀਓ ’ਚ ਬੱਚੀ ਬੜੀ ਮਾਸੂਮੀਅਤ ਨਾਲ ਰਿਪੋਰਟਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਲੋਕ ਬੋਲੇ, ‘ਸ਼ੁਕਰੀਆ, ਨੰਨ੍ਹੀ ਰਿਪੋਰਟਰ (little reporter)।’

ਬੱਚੀ ਨੇ ਜਿਸ ਅੰਦਾਜ਼ ’ਚ ਰਿਪੋਰਟਿੰਗ (little reporter) ਕੀਤੀ ਹੈ, ਉਸ ਦੀ ਲੋਕ ਖੂਬ ਸ਼ਲਾਘਾ ਕਰ ਰਹੇ ਹਨ। ਨਾਲ ਹੀ ਕੁਝ ਲੋਕਾਂ ਨੇ ਕੁਮੈਂਟ ਕੀਤਾ, ‘ਖਬਰ ਲਿਆਉਣ ਲਈ ਸ਼ੁਕਰੀਆ, ਨੰਨ੍ਹੀ ਰਿਪੋਰਟਰ (little reporter) ।’ ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਅਤੇ ਤਾਰੀਫ ਕਰਦੇ ਹੋਏ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਵਾਇਰਲ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੱਚੀ ਹੱਥ ’ਚ ਮਾਈਕ ਲੈ ਕੇ ਜੋਸ਼ੀਲੇ ਅੰਦਾਜ਼ ’ਚ ਰਿਪੋਰਟਿੰਗ ਸ਼ੁਰੂ ਕਰਦੀ ਹੈ। ਬੱਚੀ ਦੇ ਪਿੱਛੇ ਖਰਾਬ ਸੜਕ ਦਿਖਾਈ ਦੇ ਰਹੀ ਹੈ। ਬੱਚੀ ਕਹਿੰਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗੰਦੀ ਹੈ ਇਹ ਸੜਕ। ਫਿਰ ਉਹ ਹੌਲੀ-ਹੌਲੀ ਪਿੱਛੇ ਜਾਂਦੀ ਹੈ ਅਤੇ ਦੱਸਦੀ ਹੈ ਕਿ ਮੀਂਹ ਕਾਰਨ ਸੜਕ ਖਰਾਬ ਹੋ ਗਈ ਹੈ।

Scroll to Top