Kulgam

ਕੁਲਗਾਮ ‘ਚ ਅੱਤਵਾਦੀਆਂ ਵਲੋਂ ਅਧਿਆਪਕਾ ਦੀ ਹੱਤਿਆ ਦੇ ਵਿਰੋਧ ‘ਚ ਕਸ਼ਮੀਰੀ ਪੰਡਿਤਾਂ ਨੇ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ 31 ਮਈ 2022: ਅੱਜ ਸਵੇਰ ਯਾਨੀ ਮੰਗਲਵਾਰ ਨੂੰ ਕੁਲਗਾਮ (Kulgam) ਦੇ ਗੋਪਾਲਪੋਰਾ ਇਲਾਕੇ ‘ਚ ਅੱਤਵਾਦੀਆਂ ਨੇ ਹਾਈ ਸਕੂਲ ਦੀ ਅਧਿਆਪਕਾ ਰਜਨੀ ਬਾਲਾ ਦੇ ਸਿਰ ‘ਚ ਗੋਲੀ ਮਾਰ ਕਰ ਕੇ ਹੱਤਿਆ ਕਰ ਦਿੱਤੀ | 36 ਸਾਲਾ ਰਜਨੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਸੀ । ਇਸ ਦੌਰਾਨ ਕਸ਼ਮੀਰੀ ਪੰਡਿਤ 20 ਦਿਨਾਂ ‘ਚ ਦੂਜੇ ਕਤਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਅਧਿਆਪਕਾ ਦੇ ਇਸ ਕਤਲ ਨੂੰ ਲੈ ਕੇ ਕਸ਼ਮੀਰੀ ਪੰਡਿਤ ਸੜਕਾਂ ‘ਤੇ ਉੱਤਰ ਆਏ ਹਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ |

ਦੂਜੇ ਪਾਸੇ ਸ਼੍ਰੀਨਗਰ ‘ਚ ਈਡੀ ਦੇ ਦਫਤਰ ਪਹੁੰਚੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਰਜਨੀ ਬਾਲਾ ਦੇ ਕਤਲ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਦੇ ਸਵਾਲ ਦੇ ਜਵਾਬ ‘ਚ ਕਿਹਾ ਕਿ “ਹੁਣ ਹਰ ਕੋਈ ਮਾਰਿਆ ਜਾਵੇਗਾ” । ਈਡੀ ਨੇ ਫਾਰੂਕ ਅਬਦੁੱਲਾ ਨੂੰ ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇ.ਏ.ਸੀ.ਏ.) ਵਿੱਚ ਕਥਿਤ ਘੁਟਾਲੇ ਦੇ ਸਬੰਧ ਵਿੱਚ ਸੰਮਨ ਜਾਰੀ ਕੀਤਾ ਸੀ।

ਪਿੰਡ ਦੇ ਮੁਖੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ

ਗੋਪਾਲਪੋਰਾ ਪਿੰਡ ਦੇ ਮੁਖੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਕਿ ਇੱਕ ਅਧਿਆਪਕ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ। ਇਕ ਹੋਰ ਅਧਿਆਪਕ ਦੀ ਮਦਦ ਨਾਲ ਉਸ ਨੂੰ ਚੁੱਕ ਲਿਆ, ਜਿਸ ਤੋਂ ਬਾਅਦ ਮੈਂ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਪਹਿਲਾਂ 12 ਮਈ ਨੂੰ ਇੱਕ ਕਸ਼ਮੀਰੀ ਪੰਡਿਤ ਰਾਹੁਲ ਭੱਟ ਨੂੰ ਵੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ।

Scroll to Top