Karnataka government

ਕਰਨਾਟਕ ਸਰਕਾਰ ਨੇ ਕਰਫਿਊ ‘ਚ ਦਿੱਤੀ ਢਿੱਲ, ਖੁੱਲਣਗੇ ਸਕੂਲ

ਚੰਡੀਗੜ੍ਹ 31 ਜਨਵਰੀ 2022: ਕੋਰੋਨਾ ਦੇ ਮੱਦੇਨਜਰ ਕਰਨਾਟਕ ਸਰਕਾਰ (Karnataka government) ਨੇ ਸਕੂਲਾਂ ਦੇ ਖੋਲ੍ਹਣ ‘ਤੇ ਕੁਝ ਪਾਬੰਦੀਆਂ ਲਗਾਈਆਂ ਸਨ | ਕੋਰੋਨਾ ਵਾਇਰਸ ਦੇ ਕੇਸਾਂ ‘ਚ ਗਿਰਾਵਟ ਕਾਰਨ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਖ਼ਬਰ ਸਾਹਮਣੇ ਆ ਰਹੀ ਹੈ ਕਿ ਬੈਂਗਲੁਰੂ (Bengaluru) ‘ਚ 31 ਜਨਵਰੀ ਤੋਂ ਸਾਰੀਆਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣਗੇ। ਇਹ ਐਲਾਨ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ 31 ਜਨਵਰੀ ਤੋਂ ਰਾਤ ਦਾ ਕਰਫਿਊ ਖਤਮ ਕਰਨ ਦਾ ਵੀ ਐਲਾਨ ਕੀਤਾ ਹੈ।

ਸਿੱਖਿਆ ਮੰਤਰੀ ਬੀਸੀ ਨਾਗੇਸ਼ (Education Minister BC Nagesh) ਨੇ ਕਿਹਾ ਕਿ ਆਫ਼ਲਾਈਨ ਕਲਾਸਾਂ ਦੌਰਾਨ ਕੋਰੋਨਾ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਕਰਨਾਟਕ ਸਰਕਾਰ ਨੇ ਸਮੀਖਿਆ ਮੀਟਿੰਗ ਤੋਂ ਬਾਅਦ ਰਾਜ ‘ਚ ਜ਼ਿਆਦਾਤਰ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੱਬ, ਰੈਸਟੋਰੈਂਟ, ਬਾਰ ਵੀ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਕੋਵਿਡ ਕਾਰਨ ਬੰਦ ਕੀਤੇ 1ਵੀਂ ਤੋਂ 9ਵੀਂ ਜਮਾਤ ਦੇ ਸਕੂਲ ਬੈਂਗਲੁਰੂ ‘ਚ ਮੁੜ ਖੁੱਲ੍ਹਣਗੇ।

Scroll to Top